ਅਨੋਖਾ ਆਈਲੈਂਡ, ਜਿਥੇ ਲੱਖਾਂ ਲੋਕਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ

08/17/2018 11:21:42 PM

ਨਵੀਂ ਦਿੱਲੀ— ਅਨੋਖਾ ਟਾਪੂ, ਜਿਥੇ ਕੋਈ ਵੀ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ। ਜਾਣ ਵਾਲਾ ਕਦੀ ਪਰਤਦਾ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਇਟਲੀ ਦੇ ਪੋਵੇਗਲੀਆ ਆਈਲੈਂਡ ਬਾਰੇ ਦੱਸੀਆਂ ਜਾਂਦੀਆਂ ਹਨ ਪਰ ਸੱਚਾਈ ਕਿਸੇ ਨੂੰ ਪਤਾ ਨਹੀਂ। ਸੱਚ ਪੁੱਛੋ ਤਾਂ ਇਹ ਟਾਪੂ ਦੁਨੀਆ ਦੇ ਖੂਬਸੂਰਤ ਟਾਪੂਆਂ ਵਿਚੋਂ ਇਕ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਥੇ ਬੁਰੀਆਂ ਆਤਮਾਵਾਂ ਦਾ ਵਾਸ ਹੈ ਪਰ ਜਦੋਂ ਤੁਸੀਂ ਇਤਿਹਾਸ ਬਾਰੇ ਜਾਣੋਗੇ ਤਾਂ ਇਸ ਸੁੰਦਰ ਟਾਪੂ ਬਾਰੇ ਤੁਹਾਨੂੰ ਕੁਝ ਹੋਰ ਹੀ ਪਤਾ ਲੱਗੇਗਾ। ਇਸ ਦੇ ਰਹੱਸ ਤੋਂ ਵੀ ਪਰਦਾ ਹਟ ਜਾਵੇਗਾ।

ਇਟਲੀ ਸਰਕਾਰ ਵਲੋਂ ਇਸ ਟਾਪੂ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਬੈਨ ਤੋਂ ਬਾਅਦ ਵੀ ਇਥੇ ਲੋਕ ਜਾਂਦੇ ਹਨ। ਇਟਲੀ ਸਰਕਾਰ ਦਾ ਕਹਿਣਾ ਹੈ ਕਿ ਬੈਨ ਹੋਣ ਦੇ ਬਾਵਜੂਦ ਜੇ ਕੋਈ ਵਿਅਕਤੀ ਆਈਲੈਂਡ 'ਤੇ ਜਾਂਦਾ ਹੈ ਤਾਂ ਉਹ ਉਸ ਦੀ ਖੁਦ ਦੀ ਜ਼ਿੰਮੇਵਾਰੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਜੋ ਲੋਕ ਉਥੇ ਗਏ ਹਨ, ਉਸ 'ਚੋਂ ਕੁਝ ਲੋਕਾਂ ਬਾਰੇ ਸੱਚਮੁੱਚ ਅੱਜ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕਿਹਾ ਜਾਂਦਾ ਹੈ ਕਿ ਕਦੀ ਇਹ ਮੌਤ ਦਾ ਟਾਪੂ ਆਪਣੀ ਸੁੰਦਰਤਾ ਲਈ ਮਸ਼ਹੂਰ ਸੀ ਪਰ ਅੱਜ ਵੀਰਾਨ ਹੈ। ਇਸ ਟਾਪੂ ਬਾਰੇ ਇਕ ਖਾਸ ਗੱਲ ਇਹ ਹੈ ਕਿ ਕਾਫੀ ਸਾਲ ਪਹਿਲਾਂ ਇਟਲੀ ਵਿਚ ਪਲੇਗ ਦੀ ਬੀਮਾਰੀ ਨੇ ਮਹਾਵਿਨਾਸ਼ ਮਚਾਇਆ ਅਤੇ ਭਾਰੀ ਗਿਣਤੀ ਵਿਚ ਲੋਕ ਇਸ ਦੀ ਲਪੇਟ 'ਚ ਆ ਗਏ। ਜਦੋਂ ਸਰਕਾਰ ਇਸ ਬੀਮਾਰੀ 'ਤੇ ਕਾਬੂ ਨਹੀਂ ਪਾ ਸਕੀ ਤਾਂ ਲਗਭਗ 1 ਲੱਖ 60 ਹਜ਼ਾਰ ਮਰੀਜ਼ਾਂ ਨੂੰ ਇਸ ਟਾਪੂ 'ਤੇ ਲਿਆ ਕੇ ਜਿਊਂਦੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਲੋਕਾਂ ਦਾ ਮੰਨਣਾ ਹੈ ਕਿ ਜੋ ਵੀ ਇਥੇ ਜਾਂਦਾ ਹੈ, ਕਦੀ ਵਾਪਸ ਨਹੀਂ ਪਰਤਦਾ।


Related News