ਇਟਲੀ ''ਚ ਭਾਰਤੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ''ਚ ਵਿਸ਼ਾਲ ਰੋਸ ਪ੍ਰਦਰਸ਼ਨ

12/14/2020 5:57:09 PM

ਰੋਮ/ਮਿਲਾਨ (ਕੈਂਥ,ਚੀਨੀਆਂ): ਭਾਰਤ ਵਿੱਚ ਜਿਸ ਦਿਨ ਤੋਂ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਆਰਡੀਨੈਂਸ ਬਿੱਲਾ ਨੂੰ ਪਾਸ ਕੀਤਾ ਗਿਆ ਹੈ ਉਸ ਦਿਨ ਤੋਂ ਹੀ ਪੰਜਾਬ ਵਿੱਚ ਭਾਰਤ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਹੌਲੀ ਹੌਲੀ ਇਹ ਕਿਸਾਨਾਂ ਦਾ ਅੰਦੋਲਨ ਦਿੱਲੀ ਵੱਲ ਕੂਚ ਕਰ ਗਿਆ ਅਤੇ ਹੁਣ ਕਿਸਾਨਾਂ ਦੇ ਇਸ ਅੰਦੋਲਨ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਵਸਦੇ ਭਾਰਤੀਆਂ ਵੱਲੋਂ ਪੂਰਨ ਤੌਰ 'ਤੇ ਸਮਰਥਨ ਦਿੱਤਾ ਜਾ ਰਿਹਾ ਹੈ, ਕਿਉਂਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨੀ ਧੰਦੇ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਪਾਰਲੀਮੈਂਟ 'ਚ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਜਾਣ ਖਿਲਾਫ਼ ਇਟਲੀ ਦੇ ਉੱਤਰੀ ਹਿੱਸੇ ਦੇ ਦੋ ਵੱਖ-ਵੱਖ ਸ਼ਹਿਰਾਂ ਵੈਰੋਨਾ, ਅਤੇ ਮਿਲਾਨ ਵਿਖੇ ਲੋਕਾਂ ਦੀ ਵੱਡੀ ਸ਼ਮੂਲੀਅਤ ਕੀਤੀ।

PunjabKesari

ਇੱਥੇ ਲੋਕਾਂ ਨੇ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ ਕੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਹੋਣ 'ਅਤੇ ਤਾਨਾਸ਼ਾਹ ਰੱਵਈਏ ਕਰਕੇ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਵਿਸਾਲ ਰੋਸ ਪ੍ਰਦਰਸਨ ਕੀਤੇ। ਇਨ੍ਹਾਂ ਵਿਸ਼ਾਲ ਰੋਸ ਪ੍ਰਦਰਸਨਾ ਵਿੱਚ ਸਾਰੇ ਵਰਗਾਂ ਨਾਲ ਜੁੜੇ ਲੋਕਾ ਨੇ ਭਾਈਚਾਰਕ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਕਾਰੋਬਾਰੀ ਲੋਕਾਂ ਦੀ ਰਖੇਲ ਬਣਕੇ ਉਨ੍ਹਾਂ ਦਾ ਪਾਣੀ ਭਰ ਰਹੀ ਹੈ ਤੇ ਉਨ੍ਹਾਂ ਖਾਤਰ ਕਾਲੇ ਕਾਨੂੰਨ ਪਾਸ ਕਰਕੇ ਕਿਸਾਨੀ ਨਾਲ ਜੁੜੇ ਮਜ਼ਦੂਰਾਂ, ਦੁਕਾਨਦਾਰਾਂ, ਆੜਤੀਆਂ ਨੂੰ ਬਰਬਾਦ ਕਰ ਰਹੀ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ : ਇਕ 'ਪੁਰਸ਼' ਨੇ ਦਿੱਤਾ ਬੱਚੇ ਨੂੰ ਜਨਮ, ਸਾਂਝੀਆਂ ਕੀਤੀਆਂ ਤਸਵੀਰਾਂ

ਉਹਨਾਂ ਨੇ ਕਿਹਾ ਕਿ ਦੇਸ਼ ਦੀ ਸਤਾ 'ਤੇ ਕਾਬਜ਼ ਤਾਨਾਸ਼ਾਹ ਮੋਦੀ ਹਕੂਮਤ ਵੱਲੋਂ 'ਕਿਰਤੀ ਕਿਸਾਨਾਂ, ਮਜ਼ਦੂਰਾਂ ਨੂੰ ਉਜਾੜੇ ਜਾਣ ਵਾਲਾ ਕਾਲਾ ਕਾਨੂੰਨ ਜਦੋਂ ਤੱਕ ਵਾਪਸ ਨਹੀ ਲਿਆ ਜਾਂਦਾ, ਉਦੋਂ ਤੱਕ ਮੋਦੀ ਸਰਕਾਰ ਖਿਲਾਫ਼ ਮੁਜ਼ਾਹਰੇ ਜਾਰੀ ਰਹਿਣਗੇ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਜਿੱਥੇ ਭਾਰਤ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਉੱਥੇ ਦੂਜੇ ਪਾਸੇ ਕਿਸਾਨਾਂ ਅੰਦੋਲਨ ਜ਼ਿੰਦਾਬਾਦ ਤੇ ਜੈ ਕਿਸਾਨ ਦੇ ਨਾਅਰੇ ਵੀ ਲਗਾਏ ਗਏ।

ਨੋਟ- ਇਟਲੀ ਵਿਚ ਕਿਸਾਨ ਅੰਦਲੋਨ ਨੂੰ ਮਿਲੇ ਸਮਰਥਨ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News