ਯੂਥ ਆਗੂ ਹਰਪ੍ਰੀਤ ਸਿੰਘ ਨੂੰ ਭਲਾਈ ਕੰਮਾਂ ਬਦਲੇ ਮਿਲਿਆ ਵਿਸ਼ੇਸ਼ ਸਨਮਾਨ

06/27/2019 8:26:35 AM

ਮਿਲਾਨ, (ਸਾਬੀ ਚੀਨੀਆ)— ਉਭੱਰ ਰਹੇ ਖੇਡ ਪ੍ਰਮੋਟਰ ਅਤੇ ਯੂਥ ਆਗੂ ਸ. ਹਰਪ੍ਰੀਤ ਸਿੰਘ ਜੀਰਾ ਨੂੰ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਖੇ ਕਲਗੀਧਰ ਸਪੋਰਟਸ ਕਲੱਬ ਵਲੋਂ ਕਰਵਾਏ ਪਹਿਲੇ ਖੇਡ ਮੇਲੇ 'ਚ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਜੀਰਾ ਜਿੱਥੇ ਪਿਛਲੇ ਲੰਮੇ ਸਮੇਂ ਤੋਂ 'ਸ਼ਹੀਦ ਊਧਮ ਸਿੰਘ ਸਪੋਰਟਸ ਯੂਥ ਵੈਅਲਫੇਅਰ ਕਲੱਬ' ਲਈ ਸੇਵਾਵਾਂ ਨਿਭਾਂਉਦੇ ਆ ਰਹੇ ਹਨ, ਉੱਥੇ ਹੀ ਨਾਲ ਲੱਗਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ ਵਿਖੇ ਸਟੇਜ ਸਕੱਤਰ ਦੇ ਤੌਰ 'ਤੇ ਵੀ ਸੇਵਾਵਾਂ ਨਿਭਾਅ ਰਹੇ ਹਨ।

ਉਹ ਇਟਲੀ 'ਚ ਆਰੰਭ ਹੋਏ ਖੇਡ ਮੇਲਿਆਂ ਲਈ ਸ਼ਹੀਦ ਭਗਤਸਿੰਘ ਸਪੋਰਟਸ ਕਲੱਬ ਆਰਸੋ ਦੀ ਟੀਮ ਨੂੰ ਪ੍ਰਮੋਟ ਕਰ ਰਹੇ ਹਨ, ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਹਿੱਤ ਰੱਖ ਕੇ 'ਕਲਗੀਧਰ ਸਪੋਰਟਸ ਕਲੱਬ ਗੁਨਜਾਗਾ' ਵਲੋਂ  ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਹਂੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਯੂਰਪ ਦੇ ਪ੍ਰਸਿੱਧ ਕੁਮੈਂਟੇਟਰ ਨਰਿੰਦਰ ਸਿੰਘ ਤਾਜਪੁਰੀ, ਬੱਬੂ ਜਲੰਧਰੀ, ਖੇਡ ਪ੍ਰਮੋਟਰ ਸੁੱਖਾ ਗਿੱਲ ਅਮ੍ਰਿਤਪਾਲ ਸਿੰਘ ਕਾਹਲੋਂ, ਸਿਮਰਨਜੀਤ ਸਿੰਘ ਰਾਜੂ ਸਮੇਤ ਬਹੁਤ ਸਾਰੀਆਂ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ
ਸ. ਹਰਪ੍ਰੀਤ ਸਿੰਘ ਜੀਰਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ।


Related News