ਇਟਲੀ : ਸਿੱਖ ਭਾਈਚਾਰੇ ਦੀ ਸੰਸਥਾ ਵੱਲੋਂ ਦਿੱਲੀ 'ਚ ਚੱਲ ਰਹੇ ਕਿਸਾਨੀ ਸੰਘਰਸ਼ ਲਈ ਨਿਸ਼ਕਾਮ ਸੇਵਾ ਜਾਰੀ

05/03/2021 1:03:39 PM

ਰੋਮ (ਦਲਵੀਰ ਕੈਂਥ): ਪੂਰੀ ਦੁਨੀਆ ਵਿੱਚ ਜਦੋਂ ਵੀ ਕਿਤੇ ਵੀ ਆਫ਼ਤ ਆਉਂਦੀ ਹੈ ਤਾ ਉਸ ਸਮੇਂ ਸਿੱਖ ਭਾਈਚਾਰੇ ਵਲੋਂ ਹਮੇਸ਼ਾ ਹੀ ਮਨੁੱਖਤਾ ਦੇ ਭਲੇ ਲਈ ਨਿਸ਼ਕਾਮ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।ਮਾਨਵਤਾ ਦੇ ਭਲੇ ਲਈ ਇਟਲੀ ਵਿੱਚ ਹੋਂਦ ਵਿਚ ਆਈ ਸੰਸਥਾ ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਹੈ, ਜੋ ਲਗਾਤਾਰ ਭਾਰਤ ਵਿੱਚ ਲੋੜਵੰਦ ਲੋਕਾਂ ਲਈ ਮਸ਼ੀਹਾ ਬਣ ਕੇ ਬੋਹਰ ਰਹੀ ਹੈ ਜਿਸ ਨੇ ਹੁਣ ਤੱਕ ਅਨੇਕਾਂ ਹੀ ਲੋੜਵੰਦ ਪਰਿਵਾਰਾਂ ਦੀ ਬਾਂਹ ਹੀ ਨਹੀ ਫੜੀ ਸਗੋਂ ਜੋ ਵੀ ਮੁਸ਼ਕਲ ਵਿੱਚ ਸੀ, ਉਨ੍ਹਾਂ ਨੂੰ ਮਾਲੀ ਸਹਾਇਤਾ ਕਰ ਕੇ ਬਾਹਰ ਵੀ ਕੱਢਿਆ ਹੈ।

ਇਸ ਸੇਵਾ ਨੂੰ ਹੋਰ ਬਿਹਤਰ ਕਰਨ ਲਈ ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਨੌਰਥ ਇਟਲੀ ਤੋਂ ਜੁੜੇ ਸਮੂਹ ਮੈਬਰ ਸਹਿਬਾਨ ਨੇ ਸ਼ਿਰਕਤ ਕੀਤੀ।ਇਸ ਮੌਕੇ ਬੋਲਦਿਆਂ ਸੰਸਥਾ ਦੇ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਵਿਚ ਕਿਸ਼ਾਨ ਸੰਘਰਸ਼ ਆਰੰਭ ਹੋਇਆ ਹੈ ਉਦੋਂ ਤੋਂ ਹੀ ਲੰਗਰ ਸੇਵਾ ਵਿੱਚ ਯੋਗਦਾਨ ਪਾਉਂਦੀ ਆ ਰਹੀ ਹੈ ਅਤੇ ਗਰੀਬ ਪਰਿਵਾਰਾਂ ਦੀ ਬੱਚੀਆਂ ਦੇ ਵਿਆਹ, ਅਪਾਹਜ਼ ਵਿਅਕਤੀਆਂ ਅਤੇ ਭਿਆਨਕ ਬਿਮਾਰੀਆਂ ਤੋਂ ਪੀੜਤ ਲੋੜਵੰਦਾਂ ਦੀ ਮਦਦ ਕਰਕੇ ਬਾਂਹ ਫੜੀ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਨੇ ਭਾਰਤ ਲਈ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਭੇਜੀ ਆਕਸੀਜਨ ਤੇ ਹੋਰ ਰਾਹਤ ਸਮੱਗਰੀ 

ਉਨ੍ਹਾਂ ਕਿਹਾ ਕਿ ਇਟਲੀ ਤੋਂ ਇਲਾਵਾ ਇੰਗਲੈਡ, ਅਮਰੀਕਾ ਕੈਨੇਡਾ ਤੋਂ ਵੀ ਟਰੱਸਟ ਨਾਲ ਬਹੁਤ ਸਾਰੇ ਮੈਂਬਰ ਜੁੜ ਕੇ ਸਹਿਯੋਗ ਦੇ ਰਹੇ ਹਨ।ਅਖੀਰ ਉਨ੍ਹਾਂ ਅਪੀਲ ਕੀਤੀ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੇ ਵਧੇਰੀ ਗਿਣਤੀ ਵਿੱਚ ਮੈਂਬਰ ਬਣੋ ਤਾਂ ਜੋ ਭਾਰਤ ਵਿੱਚ ਲੋੜਵੰਦਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾ ਸਕੇ ਅਤੇ ਮਨੁੱਖਤਾ ਦੀ ਸੇਵਾ ਹੋ ਸਕੇ।


Vandana

Content Editor

Related News