ਇਟਲੀ ਸਰਕਾਰ ਦੀ ਕੋਰੋਨਾ ਵਿਰੁੱਧ ਇਕ ਹੋਰ ਜਿੱਤ, 6 ਹੋਰ ਸੂਬਿਆਂ ਨੂੰ ਕਰੇਗਾ ''ਚਿੱਟੇ ਜ਼ੋਨ'' ''ਚ ਤਬਦੀਲ

Saturday, Jun 12, 2021 - 01:05 PM (IST)

ਇਟਲੀ ਸਰਕਾਰ ਦੀ ਕੋਰੋਨਾ ਵਿਰੁੱਧ ਇਕ ਹੋਰ ਜਿੱਤ, 6 ਹੋਰ ਸੂਬਿਆਂ ਨੂੰ ਕਰੇਗਾ ''ਚਿੱਟੇ ਜ਼ੋਨ'' ''ਚ ਤਬਦੀਲ

ਰੋਮ/ਇਟਲੀ (ਕੈਂਥ) - ਇਟਲੀ ਵਿਚ ਕੋਰੋਨਾ ਦੇ ਘੱਟ ਰਹੇ ਮਾਮਿਲਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ 14 ਜੂਨ ਸੋਮਵਾਰ ਤੋਂ 6 ਹੋਰ ਸੂਬਿਆਂ ਨੂੰ ਪੀਲੇ ਜ਼ੋਨ ਤੋਂ ਚਿੱਟੇ ਜ਼ੋਨ (ਕੋਰੋਨਾ ਮੁਕਤ) ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਐਲਾਨ ਇਟਲੀ ਦੇ ਸਿਹਤ ਮੰਤਰੀ ਰੌਬੈਂਰਤੋ ਸੰਪਰੈਜਾ ਵੱਲੋਂ ਬੀਤੇ ਦਿਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਇਮੀਲੀਆ ਰੋਮਾਨਾ, ਲੋਬਾਰਦੀਆ, ਲਾਸੀਓ, ਪੀਮੋਨਤੇ, ਪੁਲੀਆ, ਤਰੈਨਤੋ ਸੋਮਵਾਰ ਤੋਂ ਚਿੱਟੇ ਜ਼ੋਨ ਵਿਚ ਤਬਦੀਲ ਹੋ ਜਾਣਗੇ, ਜਦਕਿ ਇਸ ਤੋਂ ਪਹਿਲਾਂ ਬੀਤੀ 7 ਜੂਨ ਨੂੰ ਇਟਲੀ ਸਰਕਾਰ ਵੱਲੋਂ 7 ਸੂਬਿਆਂ ਨੂੰ ਪਹਿਲਾਂ ਹੀ ਚਿੱਟੇ ਜ਼ੋਨ (ਕੋਰੋਨਾ ਮੁਕਤ) ਵਿਚ ਤਬਦੀਲ ਕੀਤਾ ਜਾ ਚੁੱਕਾ ਹੈ।

ਸਿਹਤ ਮੰਤਰੀ ਰੌਬੈਂਰਤੋ ਸੰਪਰੈਜਾ ਨੇ ਕਿਹਾ ਕਿ ਇਟਲੀ ਵਿਚ ਬਹੁਤ ਤੇਜ਼ੀ ਨਾਲ ਐਂਟੀ ਕੋਰੋਨਾ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਪ੍ਰਭਾਵ ਲਗਾਤਾਰ ਘੱਟਦਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 7 ਜੂਨ ਨੂੰ ਮੂਲੀਸੇ, ਸਰਦੇਨੀਆ, ਓਬਰੀਆ, ਅਰਬੂਜੋ, ਵੇਨੇਤੋ, ਲਿਗੂਰੀਆ, ਫ੍ਰੀਉਲੀ ਵਨੇਸੀਆ ਜੂਲੀਆ ਆਦਿ ਸੂਬਿਆਂ ਨੂੰ ਚਿੱਟੇ ਰੰਗ ਦੇ ਜ਼ੋਨਾਂ ਵਿਚ ਤਬਦੀਲ ਕੀਤਾ ਗਿਆ ਸੀ। ਹੁਣ 14 ਜੂਨ ਯਾਨੀ ਸੋਮਵਾਰ ਤੋਂ ਇਟਲੀ ਵਿਚ ਚਿੱਟੇ ਰੰਗ ਦੇ ਜ਼ੋਨਾਂ ਦੀ ਗਿਣਤੀ ਕੁੱਲ 13 ਹੋ ਜਾਵੇਗੀ। ਸੂਤਰਾਂ ਅਨੁਸਾਰ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਟਲੀ ਦੇਸ਼ ਕੋਰੋਨਾ ਮਹਾਮਾਰੀ ਦੀ ਜੰਗ ਜਿੱਤਣ ਦੇ ਬਿਲਕੁੱਲ ਨਜ਼ਦੀਕ ਆ ਰਿਹਾ ਹੈ ਅਤੇ ਜਲਦੀ ਹੀ ਇਸ ਮਹਾਮਾਰੀ ਤੋਂ ਨਿਜ਼ਾਤ ਮਿਲ ਜਾਵੇਗੀ ਅਤੇ ਸਭ ਕੁਝ ਪਹਿਲਾਂ ਵਾਂਗ ਆਮ ਹੋ ਜਾਵੇਗਾ। ਇਸ ਕਾਰਵਾਈ ਨਾਲ ਇਟਲੀ ਦੇ 40.5 ਮਿਲੀਅਨ ਲੋਕ ਕੋਵਿਡ-19 ਦੇ ਡਰ ਤੋਂ ਆਜ਼ਾਦ ਹੋ ਗਏ ਹਨ।


author

cherry

Content Editor

Related News