ਇਟਲੀ : ਲੋਨੀਗੋ ਵਿਚੈਂਸਾਂ ਨਗਰ ਨਿਗਮ ਦੀਆਂ ਚੋਣਾਂ ਲਈ ਮੈਦਾਨ ''ਚ ਉੱਤਰਿਆ ਪੰਜਾਬੀ ਨੌਜਵਾਨ
Thursday, Aug 27, 2020 - 02:34 PM (IST)
ਰੋਮ, (ਕੈਂਥ)- ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਹ ਆਪਣੀ ਮਿਹਨਤ ਨਾਲ ਇਕ ਦਿਨ ਕਾਮਯਾਬੀ ਦੇ ਝੰਡੇ ਬੁਲੰਦ ਕਰਦੇ ਹਨ,ਭਾਵੇਂ ਉਹ ਪੰਜਾਬ ਦੀ ਧਰਤੀ ਜਾਂ ਵਿਦੇਸ਼ਾਂ ਦੀ। ਇਟਲੀ ਦੇ ਸ਼ਹਿਰ ਲੋਨੀਗੋ ਵਿਚੈਂਸਾਂ ਦੇ ਵਸਨੀਕ ਕਮਲੀਤ ਸਿੰਘ ਕਮਲ ਜੋ ਕਾਫੀ ਲੰਬੇ ਅਰਸੇ ਤੋਂ ਇੱਥੇ ਰਹਿ ਰਹੇ ਹਨ, ਨਗਰ ਨਿਗਮ ਦੀਆਂ ਚੋਣਾਂ ਵਿਚ ਉਮੀਦਵਾਰ ਚੁਣੇ ਗਏ ਹਨ।
ਇਟਲੀ ਦੇ ਕਈ ਸ਼ਹਿਰਾਂ ਵਿਚ ਨਗਰ ਨਿਗਮ ਦੀਆਂ ਚੋਣਾਂ 20-21 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਟਲੀ ਦੇ ਸ਼ਹਿਰ ਲੋਨੀਗੋ ਤੋਂ ਭਾਰਤੀ ਪੰਜਾਬੀ ਮੂਲ ਦੇ ਉੱਘੇ ਸਮਾਜ ਸੇਵਕ ਕਮਲਜੀਤ ਸਿੰਘ ਕਮਲ ਨੂੰ ਸਾਂਝੇ ਤੌਰ 'ਤੇ ਪਾਰਟੀ ਵਲੋਂ ਉਮੀਦਵਾਰ ਬਣਾਉਣਾ ਭਾਈਚਾਰੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ। ਕਮਲਜੀਤ ਸਿੰਘ ਕਮਲ ਦੇ ਚੰਗੇ ਕਾਰਜਾਂ ਕਰਕੇ ਇਟਾਲੀਅਨ ਭਾਈਚਾਰੇ ਅਤੇ ਰਾਜਨੀਤਿਕ ਲੋਕਾਂ ਨਾਲ ਚੰਗਾ ਅਸਰ ਰਸੂਖ ਹੈ, ਜਿਸ ਤੋਂ ਇਟਾਲੀਅਨ ਭਾਈਚਾਰੇ ਦੀ ਮੰਗ 'ਤੇ ਉਨ੍ਹਾਂ ਨੂੰ ਇਸ ਚੋਣਾਂ ਯੋਗ ਸਮਝਿਆ ਗਿਆ ਹੈ। ਕਮਲਜੀਤ ਸਿੰਘ ਕਮਲ ਵਿਚੈਂਸਾਂ ਵਿਚ ਇਕੱਲੇ ਹੀ ਪੰਜਾਬੀ ਮੂਲ ਦੇ ਉਮੀਦਵਾਰ ਹਨ ਜੋ ਆਪਣੀ ਕਿਸਮਤ 20-21 ਸਤੰਬਰ ਨੂੰ ਅਜਮਾ ਰਹੇ ਹਨ।
ਸਿੰਧੀਕੋ ਦੇ ਉਮੀਦਵਾਰ ਪਇਰਲੁ ਗਿਘਿਅਿਚੋਮਲਲੋਨ ਨੇ ਕਮਲਜੀਤ ਸਿੰਘ ਕਮਲ ਨੂੰ ਵਧਾਈ ਦਿੱਤੀ ਅੇਤੇ ਸਾਂਝੇ ਤੌਰ 'ਤੇ ਅਪੀਲ ਕੀਤੀ ਕਿ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਤਾਂ ਜੋ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਧਿਆਨ ਹਿੱਤ ਲਿਆਂਦਾ ਜਾਵੇ ਤੇ ਵਿਕਾਸ ਪੱਖੀ ਕਾਰਜ ਕੀਤੇ ਜਾਣਗੇ।