ਇਟਲੀ ਦੇ ਡਾਕਟਰਾਂ ਨੂੰ ਦਿਲੋਂ ਸਲਾਮ, ਮੈਡੀਕਲ ਟੀਮ ਲਈ ਮੰਗੇ 300 ਡਾਕਟਰ ਤੇ ਆਏ 3000

Sunday, Mar 22, 2020 - 01:39 PM (IST)

ਇਟਲੀ ਦੇ ਡਾਕਟਰਾਂ ਨੂੰ ਦਿਲੋਂ ਸਲਾਮ, ਮੈਡੀਕਲ ਟੀਮ ਲਈ ਮੰਗੇ 300 ਡਾਕਟਰ ਤੇ ਆਏ 3000

ਰੋਮ (ਕੈਂਥ): ਇਟਲੀ ਵਿੱਚ ਕੋਰੋਨਾਵਾਇਰਸ ਹਰ ਰੋਜ ਸੈਂਕੜੇ ਲੋਕਾਂ ਨੂੰ ਬਹੁਤ ਬੇਦਰਦੀ ਨਾਲ ਨਿਗਲਦਾ ਜਾ ਰਿਹਾ ਹੈ। ਇਸ ਲਈ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਇਟਲੀ ਦੇ ਸਿਹਤ ਵਿਭਾਗ ਨੂੰ 300 ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ ਜੋ ਕਿ ਇਟਲੀ ਦੇ ਸਭ ਤੋਂ ਜ਼ਿਆਦਾ ਪ੍ਰਭਾਵਤ ਇਲਾਕਿਆਂ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦਾ ਇਲਾਜ ਕਰਨਗੇ।

ਕੋਰੋਨਾਵਾਇਰਸ ਕਾਰਨ ਇਟਲੀ ਦੇ ਲੰਬਾਰਦੀਆ ਸੂਬੇ ਵਿੱਚ ਲੋਕਾਂ ਦਾ ਇਲਾਜ ਕਰਦੇ 13 ਤੋਂ ਵੱਧ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਹੋਰ ਕਈ ਡਾਕਟਰ ਮਰੀਜ਼ਾਂ ਦੇ ਇਲਾਜ ਦੌਰਾਨ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ ।ਅਜਿਹੇ ਹਲਾਤਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਪਰਿਵਾਰ ਵਾਲੇ ਮੌਤ ਦੇ ਡਰੋਂ ਮਰੀਜ਼ ਦੇ ਨੇੜੇ ਜਾਣ ਲਈ ਤਿਆਰ ਨਹੀਂ ਤਾਂ ਸਿਰਫ਼ ਇਟਲੀ ਦੇ ਮਹਾਨ ਡਾਕਟਰ ਤੇ ਨਰਸਾਂ ਹੀ ਹਨ ਜੋ ਬਿਨਾਂ ਮੌਤ ਦੇ ਡਰ ਮਰੀਜ਼ਾਂ ਨੂੰ ਠੀਕ ਕਰ ਰਹੇ ਹਨ। ਹੁਣ ਜਦੋਂ ਪ੍ਰਧਾਨ ਮੰਤਰੀ ਨੇ 300 ਡਾਕਟਰ ਵਿਸ਼ੇਸ਼ ਮੈਡੀਕਲ ਟੀਮ ਲਈ ਮੰਗੇ ਤਾਂ 3000 ਡਾਕਟਰ ਅੱਗੇ ਆਏ ਹਨ ਜਿਹਨਾਂ ਕਿ ਪ੍ਰਧਾਨ ਮੰਤਰੀ ਤੋਂ ਸਭ ਤੋਂ ਵੱਧ ਕੋਰੋਨਾਵਾਇਰਸ ਇਨਫੈਕਟਿਡ ਇਲਾਕਿਆਂ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਦੀ ਸੇਵਾ ਮੰਗੀ।

ਪੜ੍ਹੋ ਇਹ ਅਹਿਮ ਖਬਰ- ਫ੍ਰਾਂਸੀਸੀ ਪ੍ਰੋਫੈਸਰ ਨੇ ਕੋਰੋਨਾ ਦੇ ਇਲਾਜ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ

ਦੁਨੀਆ ਵਿੱਚ ਡਾਕਟਰ ਨੂੰ ਦੂਜਾ ਰੱਬ ਮੰਨਿਆ ਜਾਂਦਾ ਹੈ ਜਿਸ ਨੂੰ ਇਟਲੀ ਦੇ ਡਾਕਟਰਾਂ ਨੇ ਸੋਚ ਸਾਬਿਤ ਕਰ ਦਿੱਤਾ ਹੈ।ਸਾਡਾ ਇਟਲੀ ਦੇ ਡਾਕਟਰਾਂ ਨੂੰ ਦਿਲੋ ਸਲਾਮ ਹੈ ਜਿਹੜੇ ਇਸ ਸਮੇਂ ਇਟਲੀ ਦੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਰਹੇ ਹਨ। ਪ੍ਰਮਾਤਮਾ ਇਨ੍ਹਾਂ ਨੂੰ ਇੰਝ ਹੀ ਸੇਵਾ ਕਰਨ ਦੀ ਤਾਕਤ ਦੇਵੇ।

ਪੜ੍ਹੋ ਇਹ ਅਹਿਮ ਖਬਰ- 'ਇਕ ਬਿੰਦੂ ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਕੋਰੋਨਾਵਾਇਰਸ'


 


author

Vandana

Content Editor

Related News