ਇਟਲੀ ''ਚ ਕੋਰੋਨਾ ਦਾ ਕਹਿਰ ,ਚੀਨ ਨੇ ਇਟਲੀ ਤੋਂ ਆਉਣ ਵਾਲਿਆਂ ਲਈ ਦਰਵਾਜ਼ੇ ਕੀਤੇ ਬੰਦ

11/06/2020 7:51:16 AM

ਰੋਮ, (ਕੈਂਥ )- ਇਟਲੀ ਵਿਚ ਕੋਵਿਡ-19 ਦੀ ਦੂਜੀ ਲਹਿਰ ਦਾ ਕਹਿਰ ਅੱਜ ਫਿਰ ਰਿਕਾਰਡ ਕੀਤਾ ਗਿਆ ਜਿਸ ਵਿਚ ਪਿਛਲੇ 24 ਘੰਟਿਆਂ ਵਿਚ 34,505 ਨਵੇਂ ਕੇਸ ਦਰਜ ਹੋਏ ਹਨ ਅਤੇ 445 ਕਰੋਨਾ ਪੀੜਤ ਮਰੀਜ਼ਾਂ ਦੀ  ਮੌਤਾਂ ਹੋ ਗਈ। ਇਟਲੀ ਦੇ ਸਿਹਤ ਮੰਤਰਾਲੇ ਦੀ ਰੋਕਥਾਮ ਦੇ ਮੁਖੀ ਜਿਆਨੀ  ਨੇ ਕਿਹਾ ਕਿ ਇਟਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 2,20,000 ਲੋਕਾਂ ਦੇ ਸਵੈਬ ਟੈਸਟ ਕੀਤੇ ਗਏ ਅਤੇ ਸਾਰੀ ਇਟਲੀ ਵਿਚ ਲਗਭਗ ਹੁਣ ਤਕ 2,391 ਮਰੀਜ਼ ਸਖਤ ਦੇਖਭਾਲ ਹੇਠ ਰੱਖੇ ਗਏ ਹਨ। 

ਉਨਾ ਕਿਹਾ ਕਿ ਤਾਜ਼ੇ ਅੰਕੜੇ ਚੰਗੇ ਨਹੀਂ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਬਾਬਤ ਸਥਿਤੀ ਸਥਿਰ ਹੋਈ ਜਾਪਦੀ ਸੀ ਪਰ ਅੱਜ ਦਾ ਅੰਕੜਾ ਦੱਸਦਾ ਹੈ ਕਿ ਕੁਲ ਮਿਲਾ ਕੇ ਵਾਇਰਸ ਅਜੇ ਵੀ ਤੇਜ਼ੀ ਨਾਲ ਦੌੜ ਰਿਹਾ ਹੈ ਅਤੇ ਸਾਨੂੰ ਇਸ ਨੂੰ ਤੋੜਨਾ ਪਵੇਗਾ।ਇਟਲੀ ਸਰਕਾਰ ਵਲੋ ਜਾਰੀ ਹਦਾਇਤਾ ਦੀ ਪਾਲਣਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ- ਵੱਡਾ ਫ਼ੈਸਲਾ! ਹੁਣ 24 ਫਰਵਰੀ ਤੱਕ ਨਹੀਂ ਮਹਿੰਗਾ ਹੋਵੇਗਾ ਹਵਾਈ ਸਫ਼ਰ

ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵਲੋਂ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ 4 ਸੂਬਿਆ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਪੂਰੇ ਦੇਸ਼ ਭਰ ਵਿਚ 6 ਨਵੰਬਰ ਤੋਂ 3 ਦਸੰਬਰ ਤਕ ਸਾਰੀ ਇਟਲੀ ਵਿਚ ਰਾਤ 10 ਵਜੇ ਤੋ ਸਵੇਰੇ 5 ਵਜੇ ਤਕ ਦਾ ਕਰਫਿਊ ਲਗਾ ਦਿੱਤਾ ਹੈ। ਬੇਸ਼ੱਕ ਇਟਲੀ ਸਰਕਾਰ ਕੋਵਿਡ-19 ਨੂੰ ਨੱਥ ਪਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰ ਫਿਰ ਵੀ ਦਿਨੋਂ-ਦਿਨ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੀ ਜਾ ਰਿਹਾ, ਹੈ ਜਿਸ ਦੇ ਮੱਦੇ ਨਜ਼ਰ ਚੀਨ ਨੇ ਇਟਲੀ ਤੋਂ ਆਉਣ ਵਾਲੇ ਯਾਤਰਿਆਂ ਦੇ ਦਾਖ਼ਲੇ 'ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ ।
 


Lalita Mam

Content Editor

Related News