ਦੁੱਖਦਾਇਕ ਖ਼ਬਰ: ਇਟਲੀ 'ਚ ਬਾਬਾ ਬਕਾਲਾ ਦੇ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ

02/08/2024 3:23:19 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਸੈਲਰੋਨੋ ਇਲਾਕੇ ਦੇ ਕਸਬਾ ਕਪਾਚੋ ਵਿਖੇ ਬੀਤੇ ਸ਼ਨੀਵਾਰ ਰਾਤ ਨੂੰ ਇਕ 44 ਸਾਲਾ ਵਿਅਕਤੀ ਹਰਪ੍ਰੀਤ ਸਿੰਘ ਬਾਜਵਾ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਸ਼ੌਕਮਈ ਸਮਾਚਾਰ ਪ੍ਰਾਪਤ ਹੋਇਆ। ਸਥਾਨਕ ਪੁਲਸ ਮੁਤਾਬਿਕ ਇੰਡੀਅਨ ਵਿਅਕਤੀ ਦੀ ਡੇਅਰੀ ਫਾਰਮ 'ਤੇ ਮੌਤ ਹੋਈ। ਜਦੋਂ ਪੁਲਸ ਉਸ ਸਥਾਨ 'ਤੇ ਪਹੁੰਚੀ ਤਾਂ ਇਹ ਵਿਅਕਤੀ ਮ੍ਰਿਤਕ ਪਾਇਆ ਗਿਆ। ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਵੀ ਰਿਪੋਰਟ ਆਉਣ ਤੋ ਬਾਅਦ ਹੀ ਪਤਾ ਲੱਗੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਭਾਰਤੀ ਵਿਦਿਆਰਥੀ ਦੀ ਮੌਤ ਸਬੰਧੀ ਨਵਾਂ ਖੁਲਾਸਾ, ਖ਼ੁਦ ਨੂੰ ਗੋਲੀ ਮਾਰ ਲਈ ਜਾਨ

PunjabKesari

ਪੁਲਸ ਪ੍ਰਸ਼ਾਸ਼ਨ ਵੱਲੋ ਮੌਤ ਦੇ ਅਸਲ ਕਾਰਨ ਜਾਨਣ ਲਈ ਡੇਅਰੀ ਫਾਰਮ ਦੇ ਮਾਲਕ ਕੋਲੋਂ ਪੁੱਛ-ਗਿੱਛ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੌਤ ਦੀ ਖ਼ਬਰ ਮਿਲਣ ਤੋਂ ਪਹਿਲਾਂ ਸ਼ੋਸ਼ਲ ਮੀਡੀਆ ਤੇ ਇਸ ਵਿਅਕਤੀ ਦੀ ਲਾਪਤਾ ਹੋਣ ਦੀ ਪੋਸਟ ਵੀ ਸ਼ੇਅਰ ਹੋਈ ਸੀ। ਪੰਜਾਬ ਰਹਿੰਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਫੋਨ 'ਤੇ ਸਪੰਰਕ ਨਹੀਂ ਹੋ ਪਾ ਰਿਹਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਟਲੀ ਰਹਿੰਦੇ ਇੰਡੀਅਨ ਭਾਈਚਾਰੇ ਤੋਂ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਸਰਕਾਰੀ ਵਕੀਲ ਦੇ ਦਖਲ ਤੋਂ ਬਾਅਦ ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਪੋਸਟ ਮਾਰਟਮ ਹੋਵੇਗਾ, ਜਿਸ ਤੋ ਬਾਅਦ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News