ਇਟਲੀ ''ਚ ਲੱਗੇ ਭੂਚਾਲ ਦੇ ਝਟਕੇ

04/10/2018 2:26:48 PM

ਮਿਲਾਨ(ਭਾਸ਼ਾ)— ਮੱਧ ਇਟਲੀ ਵਿਚ ਮਾਸ਼ੇਰਾਤਾ ਨੇੜੇ 4.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਭੂਚਾਲ ਨਾਲ ਪ੍ਰਭਾਵਿਤ ਸ਼ਹਿਰਾਂ ਦੇ ਮੇਅਰਾਂ ਨੇ ਭੂਚਾਲ ਦੇ ਝਟਕਿਆਂ ਕਾਰਨ ਥੋੜ੍ਹਾ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਹੈ। ਇਹ ਭੂਚਾਲ ਅੱਜ ਤੜਕੇ ਆਇਆ। ਉਨ੍ਹਾਂ ਦੱਸਿਆ ਕਿ ਸਥਿਤੀ ਦਾ ਮੁਲਾਂਕਣ ਜਾਰੀ ਹੈ। ਕਈ ਸ਼ਹਿਰਾਂ ਦੇ ਸਕੂਲ ਅੱਜ ਬੰਦ ਹਨ। ਨਾਲ ਹੀ ਸਥਾਨਕ ਰੇਲ ਸੇਵਾ ਵੀ।
ਭੂਚਾਲ ਦੇ ਕੇਂਦਰ ਰਹੇ ਮੁਸੀਆ ਸ਼ਹਿਰ ਦੇ ਮੇਅਰ ਮਾਰੀਓ ਬਰੋਲੀ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਭੂਚਾਲ ਨਾਲ ਉਹ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਜੋ ਪਹਿਲਾਂ ਆਏ ਭੂਚਾਲ ਵਿਚ ਵੀ ਨੁਕਸਾਨੀਆਂ ਗਈਆ ਸਨ। ਉਨ੍ਹਾਂ ਦੱਸਿਆ ਕਿ ਅਕਤੂਬਰ 2016 ਵਿਚ ਆਏ ਸਿਲਸਿਲੇਵਾਰ ਭੂਚਾਲ ਤੋਂ ਬਾਅਦ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਪੀਵੇ ਟੋਰੀਨਾ ਦੇ ਮੇਅਰ ਅਲੇਸੈਂਡਰੋ ਜੈਂਟਿਲੁਕੀ ਨੇ ਕਿਹਾ ਕਿ ਅਧਿਕਾਰੀ ਇਮਾਰਤਾਂ ਦੀ ਜਾਂਚ ਕਰ ਰਹੇ ਹਨ।


Related News