ਸਾਲ 2020 ਇਟਲੀ ਲਈ ਰਿਹਾ ਮਨਹੂਸ 7 ਲੱਖ ਤੋਂ ਵੀ ਵੱਧ ਹੋ ਸਕਦੈ ਮੌਤਾਂ ਦਾ ਅੰਕੜਾ

12/18/2020 3:44:35 PM

ਰੋਮ, (ਕੈਂਥ)- ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਤ ਦੇ ਮੁਖੀ ਜਿਆਨ ਕਾਰਲੋ ਬਲਾਨਜਾਰਦੋ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਇਟਲੀ ਵਿਚ ਇਸ ਸਾਲ 7,00000 (ਸੱਤ ਲੱਖ) ਤੋਂ ਵੱਧ ਮੌਤਾਂ ਦਰਜ ਹੋਣ ਦੀ ਸ਼ੰਕਾ ਜਤਾਈ ਹੈ, ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਭ ਤੋਂ ਉੱਚ ਪੱਧਰ ਦਾ ਰਿਕਾਰਡ ਦਰਜ਼ ਹੋਵੇਗਾ।

ਬਲਾਨਜਾਰਦੋ ਨੇ ਕਿਹਾ ਕਿ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਸਾਲ 2020 ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਕਿਹਾ ਕਿ ਸਾਲ 2020 ਅਜੇ ਖ਼ਤਮ ਨਹੀਂ ਹੋਇਆ ਹੈ ਪਰ ਇਕ ਵਾਜਬ ਵਿਸ਼ਲੇਸ਼ਣ ਸਾਨੂੰ ਇਹ ਵਿਸ਼ਵਾਸ ਕਰਨ ਲਈ ਕਹਿੰਦਾ ਹੈ ਕਿ ਅਸੀਂ 7 ਲੱਖ  ਮੌਤਾਂ ਦੀ ਹੱਦ ਟੱਪ ਜਾਵਾਂਗੇ,” ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੀ ਵਾਰ 1944 ਵਿਚ ਅਜਿਹਾ ਹੋਇਆ ਸੀ ਜਦੋਂ ਅਸੀਂ ਦੂਸਰੇ ਵਿਸ਼ਵ ਯੁੱਧ ਵਿੱਚ ਸੀ।ਉਨ੍ਹਾਂ ਕਿਹਾ ਕਿ ਇਟਲੀ ਨੇ ਸਾਲ 2019 ਵਿਚ 647,000 ਮੌਤਾਂ ਦਰਜ ਕੀਤੀਆਂ ਸਨ। 

ਦੂਸਰੇ ਪਾਸੇ ਇਟਲੀ ਵਿਚ ਕੋਰੋਨਾ ਵਾਇਰਸ ਨਾਲ 67,220 ਮੌਤਾਂ ਹੋ ਚੁੱਕੀਆਂ ਹਨ। ਸੰਨ 2020 ਵਿਚ ਹੁਣ ਤੱਕ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਇਟਲੀ ਦੇ ਸੂਬੇ ਲੋਮਬਾਰਦੀਆ ਵਿਚ 99,986 ਦਰਜ ਕੀਤਾ ਗਿਆ ਜਦੋਂ ਕਿ ਦੇਸ਼ ਵਿੱਚ ਸਭ ਤੋਂ ਘੱਟ ਮੌਤਾਂ ਦਾ ਅੰਕੜਾ ਸੂਬੇ ਅੋਸਤਾ ਵਾਲੇ ਵਿਚ 1,392 ਦਰਜ ਕੀਤਾ ਗਿਆ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਪਿਛਲੇ 30 ਸਾਲਾਂ ਦੌਰਾਨ ਇਟਲੀ ਵਿੱਚ ਨੌਜਵਾਨ ਵਰਗ ਵਿਚ ਵਿਆਹ ਕਰਵਾਉਣ ਦਾ ਰੁਝਾਨ ਘੱਟ ਰਿਹਾ ਹੈ ਉੱਥੇ ਇਹ ਇਸ ਸਾਲ ਕੋਵਿਡ-19 ਕਾਰਨ ਬੱਚਿਆਂ ਦੀ ਜਨਮ ਦਰ ਵਿਚ ਗਿਰਾਵਟ ਆਈ ਹੈ।


Lalita Mam

Content Editor

Related News