ਇਟਲੀ : ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਤੁਲਸੀ ਵਿਆਹ ਧੂਮਧਾਮ ਨਾਲ ਹੋਇਆ ਸੰਪੰਨ

Tuesday, Nov 16, 2021 - 03:06 PM (IST)

ਇਟਲੀ : ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਤੁਲਸੀ ਵਿਆਹ ਧੂਮਧਾਮ ਨਾਲ ਹੋਇਆ ਸੰਪੰਨ

ਰੋਮ (ਕੈਂਥ): ਤੁਲਸੀ ਵਿਆਹ ਦੇ ਤਹਿਤ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਤੁਲਸੀ ਵਿਆਹ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਵਰ ਦੇ ਪੱਖੋਂ ਪ੍ਰੇਮ ਨਾਥ ਅਤੇ ਵਹੁਟੀ ਪੱਖ ਤੁਲਸੀ ਮਾਤਾ ਪੱਖੋਂ ਸੁਰਿੰਦਰ ਨਾਗਪਾਲ ਉਨ੍ਹਾਂ ਦੀ ਪਤਨੀ ਤਜਿੰਦਰ ਨਾਗਪਾਲ ਤੇ ਹੋਰ ਰਿਸ਼ਤੇਦਾਰਾਂ ਨੇ ਬਰਾਤ ਦਾ ਸਵਾਗਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਦੁਰਗਿਆਣਾ ਪ੍ਰਬੰਧਕ ਕਮੇਟੀ ਦੇ ਉੱਪ ਪ੍ਰਧਾਨ ਸ੍ਰੀ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ ਮੰਦਰ ਵਿੱਚ ਮਾਤਾ ਤੁਲਸੀ ਦਾ ਵਿਆਹ ਬੜੀ ਧੂਮਧਾਮ ਅਤੇ ਰੀਤੀ ਰਿਵਾਜਾਂ   ਨਾਲ ਕਰਵਾਇਆ ਗਿਆ

ਪੜ੍ਹੋ ਇਹ ਅਹਿਮ ਖਬਰ- ਇਟਲੀ ‘ਚ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਹੋਈ ਹੰਗਾਮੀ ਮੀਟਿੰਗ

ਇਸ ਮੌਕੇ ਵਿਆਹ ਦੇ ਮੰਡਪ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਪ੍ਰੋਗਰਾਮ ਦੌਰਾਨ ਮੰਦਰ ਦੀ ਭਜਨ ਮੰਡਲੀ ਵੱਲੋਂ   ਕੀਰਤਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਨੀਲ ਸ਼ਰਮਾ, ਸਮਾਜ ਸੇਵੀ ਅਨਿਲ ਸ਼ਰਮਾ, ਨਰੇਸ਼ ਪਾਲ,ਵਿਨੋਦ ਕੁਮਾਰ,ਹਰੀਸ਼ ਬਾਰਗਵ, ਸੁਰਿੰਦਰ ਕੁਮਾਰ,ਸੰਜੀਵ ਕੁਮਾਰ ਗੋਲਡੀ ਅਤੇ ਕੁਲਦੀਪ ਰਾਮ ਆਦਿ ਮੌਜੂਦ ਸਨ।


author

Vandana

Content Editor

Related News