ਇਟਲੀ ਦੇ ਸ਼ਹਿਰ ਕੂਨੀਓ ਵਿਖੇ ਦਰਦਨਾਕ ਹਾਦਸਾ, 5 ਦੀ ਮੌਤ ਤੇ 4 ਗੰਭੀਰ ਜਖਮੀ
Thursday, Aug 13, 2020 - 06:06 PM (IST)

ਰੋਮ/ਇਟਲੀ (ਕੈਂਥ): ਇਟਲੀ ਦੇ ਸ਼ਹਿਰ ਕੂਨੀਓ ਵਿਖੇ ਬੀਤੀ ਰਾਤ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਪੰਜ ਨੌਜਵਾਨਾ ਦੀ ਮੌਤ ਹੋਣ ਦਾ ਸਮਾਚਾਰ ਹੈ। ਬੀਤੀ ਰਾਤ ਇਕ ਗੱਡੀ ਵਿਚ 9 ਲੋਕ ਸਵਾਰ ਹੋ ਪਹਾੜੀ ਦੇ ਉਪਰ ਟੁੱਟਦੇ ਤਾਰੇ ਨੂੰ ਦੇਖਣ ਜਾ ਰਹੇ ਸਨ, ਜਿਹਨਾਂ ਦੀ ਗੱਡੀ ਦੇ ਖੱਡ ਵਿਚ ਡਿੱਗਣ ਕਾਰਨ 5 ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿਚ ਜਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਝਟਕਾ, ਨਹੀਂ ਮਿਲੇਗੀ ਇਹ ਮਦਦ
ਮ੍ਰਿਤਕਾਂ ਵਿਚ ਚਾਰ ਬੱਚੇ ਵੀ ਸਨ, ਜਿਹਨਾ ਦੀ ਉਮਰ 11 ਸਾਲ ਤੋ 16 ਸਾਲ ਦੇ ਵਿਚਕਾਰ ਸੀ। ਗੱਡੀ ਦੇ ਡਰਾਇਵਰ ਦੀ ਉਮਰ 24 ਸਾਲ ਸੀ। ਇਸ ਗੱਡੀ ਵਿਚ 6 ਸਵਾਰੀਆਂ ਦੇ ਬੈਠਣ ਦੀ ਜਗ੍ਹਾ ਸੀ ਪਰ ਇਸ ਵਿਚ 9 ਲੋਕ ਬੈਠ ਕੇ ਜਾ ਰਹੇ ਸਨ।ਦੱਸਿਆ ਜਾ ਹੈ ਕਿ ਇਹ ਹਾਦਸਾ ਸੜਕ ਤੋਂ 150 ਮੀਟਰ ਥੱਲੇ ਖੱਡ ਵਿਚ ਗੱਡੀ ਡਿੱਗੀ ਕਰਕੇ ਵਾਪਰਿਆ।ਐਬੂਲੈਂਸ ਟੀਮ ਅਤੇ ਪੁਲਸ ਵਲੋ ਮੌਕੇ 'ਤੇ ਕਾਰਵਾਈ ਕਰਦਿਆ ਗੰਭੀਰ ਰੂਪ ਵਿਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਿਆ ਗਿਆ। ਇਹ ਸਾਰੇ ਨੌਜਵਾਨ ਕੂਨੀਓ ਸੂਬੇ ਦੇ ਰਹਿਣ ਵਾਲੇ ਸਨ।