ਇਟਲੀ ਦੀਆਂ ਨਾਮੀ ਦੂਰਸੰਚਾਰ ਕੰਪਨੀਆਂ ਨੂੰ ਲੱਗਾ 2.4 ਮਿਲੀਅਨ ਯੂਰੋ ਜੁਰਮਾਨਾ

Sunday, Dec 02, 2018 - 11:08 AM (IST)

ਇਟਲੀ ਦੀਆਂ ਨਾਮੀ ਦੂਰਸੰਚਾਰ ਕੰਪਨੀਆਂ ਨੂੰ ਲੱਗਾ 2.4 ਮਿਲੀਅਨ ਯੂਰੋ ਜੁਰਮਾਨਾ

ਰੋਮ/ਇਟਲੀ (ਕੈਂਥ)— ਭਾਰਤ ਵਿਚ ਜਿਵੇਂ ਦੂਰਸੰਚਾਰ ਮੋਬਾਇਲ ਕੰਪਨੀਆਂ ਲੋਕਾਂ ਨੂੰ ਗਾਹਕ ਬਣਨ ਮੌਕੇ ਗੱਫੇ ਦੇ ਰਹੀਆਂ ਹਨ। ਉਂਝ ਹੀ ਇਟਲੀ ਦੀਆਂ ਕਈ ਨਾਮੀ ਦੂਰਸੰਚਾਰ ਮੋਬਾਇਲ ਕੰਪਨੀਆਂ ਵੀ ਗਾਹਕ ਫਸਾਉਣ ਲਈ ਕਈਂ ਤਰ੍ਹਾਂ ਦੀਆਂ ਸਸਤੀਆਂ ਸਕੀਮਾਂ ਦਾ ਪਿਛਲੇ ਸਮੇਂ ਤੋਂ ਐਲਾਨ ਕਰਦੀਆਂ ਆ ਰਹੀਆਂ ਹਨ ਪਰ ਇਹਨਾਂ ਦੂਰਸੰਚਾਰ ਕੰਪਨੀਆਂ ਨੇ ਆਪਣੇ ਨਵੇਂ ਬਣਨ ਵਾਲੇ ਗਾਹਕਾਂ ਨੂੰ ਪੂਰੀ ਪਾਰਦਰਸ਼ੀ ਜਾਣਕਾਰੀ ਨਹੀਂ ਦਿੱਤੀ ਜਿਸ ਕਰਨ ਹਾਲ ਹੀ ਵਿਚ ਇਟਲੀ ਦੀਆਂ ਨਾਮੀ ਦੂਰਸੰਚਾਰ ਮੋਬਾਇਲ ਕੰਪਨੀਆਂ ਟਿਮ, ਵਿੰਡ ਤੇ ਤਰੇਅ ਨੂੰ ਜੁਰਮਾਨਾ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ।

ਇਟਲੀ ਦੀ ਐਗਕੋਮ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਇਹਨਾਂ ਕੰਪਨੀਆਂ ਨੂੰ 2.4 ਮਿਲੀਅਨ ਯੂਰੋ ਦਾ ਜੁਰਮਾਨਾ ਹੋਇਆ ਹੈ ਉਹ ਵੀ ਸਿਰਫ 28 ਦਿਨਾਂ ਦੇ ਬਿੱਲਾਂ ਦੀ ਜਾਂਚ ਤੋਂ ਬਾਅਦ।ਇਹਨਾਂ ਕੰਪਨੀਆਂ ਨੇ ਨਵੇਂ ਗਾਹਕ ਬਣਾਉਣ ਸਮੇਂ ਜਿਹੜੇ ਵਾਅਦੇ ਆਪਣੇ ਨਵੇਂ ਗਾਹਕਾਂ ਨਾਲ ਕੀਤੇ ਸਨ ਉਹਨਾਂ ਵਾਅਦਿਆਂ ਉਪੱਰ ਇਹ ਕੰਪਨੀਆਂ ਖਰੀਆਂ ਨਹੀਂ ਉਤਰ ਸਕੀਆਂ, ਜਿਸ ਕਾਰਨ ਇਹ ਸਾਰੀ ਕਾਰਵਾਈ ਹੋਈ ਹੈ।ਇਹਨਾਂ ਕੰਪਨੀਆਂ ਨੇ ਕਾਨੂੰਨ ਦੀ ਨਜ਼ਰ ਵਿਚ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸ ਦਾ ਹਰਜਾਨਾ ਇਹਨਾਂ ਨੂੰ ਹੁਣ ਜੁਰਮਾਨਾ ਰਾਸ਼ੀ ਅਦਾ ਕਰਕੇ ਭੁਗਤਣਾ ਪਵੇਗਾ।


author

Vandana

Content Editor

Related News