ਇਟਲੀ ''ਚ 900 ਕਰੋੜ ਦੀ ਤਸਕਰੀ ਸਮੂਹ ਦਾ ਮੁਖੀ ਸਿਮਰਨਜੀਤ ਸੰਧੂ ਗ੍ਰਿਫਤਾਰ

01/31/2020 4:31:56 PM

ਰੋਮ (ਬਿਊਰੋ): ਇਟਲੀ ਪੁਲਸ ਨੇ ਇੰਟਰਪੋਲ ਦੇ ਰੈੱਡਕਾਰਨਰ ਨੋਟਿਸ 'ਤੇ 900 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੀ ਕਰੀਬ 300 ਕਿਲੋ ਹੈਰੋਇਨ ਦੀ ਤਸਕਰੀ ਮਾਮਲੇ ਵਿਚ 2 ਸਾਲ ਤੋਂ ਫਰਾਰ ਚੱਲ ਰਹੇ ਗਿਰੋਹ ਦੇ ਮੁਖੀ ਸਿਮਨਰਜੀਤ ਸਿੰਘ ਸੰਧੂ ਨੂੰ ਹਿਰਾਸਤ ਵਿਚ ਲੈ ਲਿਆ। ਸਿਮਨਰਜੀਤ ਸਿੰਘ ਸੰਧੂ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਗੁਜਰਾਤ ਤੱਟ 'ਤੇ ਲਿਆਉਣ ਦੇ ਬਾਅਦ ਜੀਰਾ ਲਦੇ ਟਰੱਕਾਂ ਵਿਚ ਲੁਕੋ ਦੇ ਪੰਜਾਬ ਭੇਜੀ ਗਈ 900 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੀ ਕਰੀਬ 300 ਕਿਲੋ ਹੈਰੋਇਨ ਦੀ ਤਸਕਰੀ ਮਾਮਲੇ ਵਿਚ ਲੋੜੀਂਦਾ ਸੀ। 

ਉਸ 'ਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਗਠਜੋੜ ਕਰਨ ਦਾ ਸ਼ੱਕ ਹੈ। ਇਸ ਮਾਮਲੇ ਦੇ 5 ਦੋਸ਼ੀ ਪਹਿਲਾਂ ਹੀ ਫੜੇ ਜਾ ਚੁੱਕੇ ਹਨ ਪਰ ਸੰਧੂ ਸਮੇਤ 2 ਫਰਾਰ ਚੱਲ ਰਹੇ ਸਨ। ਗੁਜਰਾਤ ਦੇ ਅੱਤਵਾਦੀ ਵਿਰੋਧੀ ਦਸਤੇ (ਏ.ਟੀ.ਐੱਸ.) ਦੇ ਮੁਖੀ ਹਿਮਾਂਸ਼ੁ ਸ਼ੁਕਲਾ ਨੇ ਇਸ ਦੀ ਪੁਸ਼ਟੀ ਕਰਦਿਆਂ ਵੀਰਵਾਰ ਨੂੰ ਦੱਸਿਆ ਕਿ ਸੰਧੂ ਨੂੰ ਕਬਜ਼ੇ ਵਿਚ ਲੈਣ ਦੇ ਲਈ ਏ.ਟੀ.ਐੱਸ. ਹੁਣ ਕਦਮ ਚੁੱਕੇਗੀ।


Vandana

Content Editor

Related News