ਇਨਕਲਾਬੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 24 ਮਾਰਚ ਨੂੰ

Friday, Mar 22, 2019 - 10:07 AM (IST)

ਇਨਕਲਾਬੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 24 ਮਾਰਚ ਨੂੰ

ਮਿਲਾਨ/ਇਟਲੀ (ਸਾਬੀ ਚੀਨੀਆ)— ਅਗਾਂਹਵਧੂ ਲੋਕ ਮੰਚ ਇਟਲੀ ਦੁਆਰਾ ਸ਼ਹੀਦ-ਏ-ਆਜਮ ਸ: ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸਮੁੱਚੇ ਇਨਕਲਾਬੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੇਸ਼-ਭਗਤੀ ਦਾ ਸਮਾਗਮ ਮਿਤੀ 24 ਮਾਰਚ ਨੂੰ ਇਟਲੀ ਦੇ ਮਾਨਤੋਵਾ ਨੇੜਲੇ ਸ਼ਹਿਰ ਸੁਜਾਰਾ ਵਿਖੇ ਕਰਵਾਇਆ ਜਾ ਰਿਹਾ ਹੈ।ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਮਾਗਮ ਦੌਰਾਨ ਜਿੱਥੇ ਲੋਕਲ ਬੁਲਾਰੇ ਦੇਸ਼-ਭਗਤੀ ਅਤੇ ਚਲੰਤ ਮਸਲਿਆਂ ਤੇ ਆਪਣੇ ਵਿਚਾਰ ਪ੍ਰਗਟ ਕਰਨਗੇ, ਉੱਥੇ ਨਾਲ ਹੀ ਦੇਸ਼-ਭਗਤੀ ਨੂੰ ਪ੍ਰਗਟਾਉਦੇ ਨਾਟਕ, ਕੋਰਿਓਗ੍ਰਾਫੀ, ਬੱਚਿਆਂ ਵੱਲੋਂ ਪ੍ਰੋਗਰਾਮ ਅਤੇ ਮੈਜ਼ੀਕਲ ਟਰਿੱਕ ਆਦਿ ਪੇਸ਼ ਕੀਤੇ ਜਾਣਗੇ।ਇਸ ਮੌਕੇ ਕੌਮੀ ਕਵਿਤਾਵਾਂ ਅਤੇ ਗੀਤ ਵੀ ਸਮਾਗਮ ਦਾ ਹਿੱਸਾ ਹੋਣਗੇ।ਇਹ ਸਮਾਗਮ 24 ਮਾਰਚ  (ਐਤਵਾਰ) ਵਾਲੇ ਦਿਨ ਦੁਪਿਹਰ 2 ਵਜੇਂ ਤੋਂ 6 ਵਜੇ ਤੱਕ ਚੱਲੇਗਾ।ਇਟਲੀ ਦੇ ਸਕੂਲਾਂ ਵਿਚ ਚੰਗੇ ਨੰਬਰ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।


author

Vandana

Content Editor

Related News