ਪੰਜਾਬੀ ਨੌਜਵਾਨ ਸਭਾ ਇਟਲੀ ਦੇ ਆਗੂਆਂ ਦੁਆਰਾ ਕਿਸਾਨਾਂ ਦੇ ਹੱਕ ''ਚ ਹਾਅ ਦਾ ਨਾਅਰਾ

Thursday, Dec 31, 2020 - 05:58 PM (IST)

ਪੰਜਾਬੀ ਨੌਜਵਾਨ ਸਭਾ ਇਟਲੀ ਦੇ ਆਗੂਆਂ ਦੁਆਰਾ ਕਿਸਾਨਾਂ ਦੇ ਹੱਕ ''ਚ ਹਾਅ ਦਾ ਨਾਅਰਾ

ਰੋਮ (ਕੈਂਥ): ਭਾਰਤ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਜਿੱਥੇ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਉਥੇ ਹੀ ਵਿਦੇਸ਼ਾਂ ਵਿਚ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਸਮਾਜ ਸੇਵਾ ਦੇ ਕੰਮ ਕਰ ਰਹੀ ਇਟਲੀ ਦੀ ਸੰਸਥਾ ਪੰਜਾਬੀ ਨੌਜਵਾਨ ਸਭਾ ਦੇ ਆਗੂਆਂ ਦੁਆਰਾ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪੰਜਾਬੀ ਕਲਾਕਾਰਾਂ ਨੇ ਗੀਤਾਂ ਜ਼ਰੀਏ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਨੌਜਵਾਨ ਸਭਾ ਦੇ ਪ੍ਰਧਾਨ ਗੁਰਜੀਤ ਸਿੰਘ ਜੀਤਾ, ਮੈਂਬਰ ਪੀਂਦੀ ਸਿੰਘ ਮਾਨਤੋਵਾ, ਲੱਕੀ ਸਿੰਘ ਕਸਤਲਿਓਨੇ, ਗੋਰਾ ਸਿੰਘ ਕਸਤਲਿਓਨੇ, ਮੰਨਾ ਸਿੰਘ ਲੋਧੀ, ਰਿੰਕੂ ਸਿੰਘ ਸੈਣੀ, ਸ਼ਿੰਦਾ ਸਿੰਘ ,ਸੋਨੂੰ ਸਿੰਘ ਬੱਡੋਂ ਭਿੰਦਾ ਸਿੰਘ ਬਾਕਸਰ, ਜੀਆ ਸਿੰਘ, ਜੀਤਾ ਸਿੰਘ ਨਰੂੜ ਅਤੇ ਨਾਨਕ  ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੁਆਰਾ ਪਿਛਲੇ 35 ਦਿਨਾਂ ਤੋਂ ਕੀਤਾ ਜਾ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਲਈ ਇਹ ਵਿਰੋਧ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ 'ਤੇ ਜਲਦੀ ਵਿਚਾਰ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।

ਨੋਟ- ਇਟਲੀ ਤੋਂ ਕਿਸਾਨ ਅੰਦੋਲਨ ਨੂੰ ਮਿਲੇ ਸਮਰਥਨ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News