ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਲੋਕ ਪੱਖੀ ਸੰਘਰਸ਼ ਨੂੰ ਸਮਰਪਿਤ ਪੰਜਾਬੀ ਕਵੀ ਦਰਬਾਰ ਦਾ ਆਨਲਾਈਨ ਆਯੋਜਨ

Wednesday, Dec 02, 2020 - 12:28 PM (IST)

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਲੋਕ ਪੱਖੀ ਸੰਘਰਸ਼ ਨੂੰ ਸਮਰਪਿਤ ਪੰਜਾਬੀ ਕਵੀ ਦਰਬਾਰ ਦਾ ਆਨਲਾਈਨ ਆਯੋਜਨ

ਰੋਮ (ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਲੋਕ ਪੱਖੀ ਸੰਘਰਸ਼ ਨੂੰ ਸਮਰਪਿਤ ਯੂਰਪੀ ਪੰਜਾਬੀ ਕਵੀ ਦਰਬਾਰ ਦਾ 6 ਦਸੰਬਰ ਨੂੰ ਆਨਲਾਈਨ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਕਰਨਗੇ ਅਤੇ ਰਵਿੰਦਰ ਰਵੀ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਸਮਾਗਮ ਦੀ ਸ਼ੁਰੂਆਤ ਸਵਾਗਤੀ ਭਾਸ਼ਨ ਦੁਆਰਾ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਕਰਨਗੇ। 

PunjabKesari

ਇਸ ਕਵੀ ਦਰਬਾਰ ਵਿੱਚ ਲੋਕਾਂ ਦੇ ਸੰਘਰਸ਼ ਨੂੰ ਮੁੱਖ ਵਿਸ਼ੇ ਦੇ ਤੌਰ ਤੇ ਲਿਆ ਜਾਵੇਗਾ। ਜਿਸ ਦੌਰਾਨ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਕਵੀ ਭਾਗ ਲੈ ਰਹੇ ਹਨ। ਜਿਹਨਾਂ ਵਿੱਚ ਸਾਹਿਤ ਕਲਾ ਕੇਂਦਰ ਸਾਊਥਹਾਲ ਦੀ ਪ੍ਰਧਾਨ ਬੀਬੀ ਕੁਲਵੰਤ ਕੌਰ ਢਿੱਲੋਂ, ਪੰਜ ਦਰਿਆ ਦੇ ਸੰਪਾਦਕ ਮਨਦੀਪ ਖੁਰਮੀ ਗਲਾਸਗੋ, ਗੁਰਮੇਲ ਕੌਰ ਸੰਘਾ ਲੰਦਨ, ਦਲਜੀਤ ਕੌਰ ਨਿੱਜਰਾਂ ਬਰਮਿੰਗਮ, ਕੇਹਰ ਸ਼ਰੀਫ਼ ਜਰਮਨੀ, ਨੀਲੂ ਜਰਮਨੀ, ਅਮਜਦ ਅਲੀ ਆਰਫ਼ੀ ਜਰਮਨੀ, ਗੁਰਪ੍ਰੀਤ ਕੌਰ ਗਾਇਦੂ ਗਰੀਸ, ਜੀਤ ਸੁਰਜੀਤ ਬੈਲਜੀਅਮ, ਦੁਖਭੰਜਨ ਰੰਧਾਵਾ ਪੁਰਤਗਾਲ, ਕੁਲਵੰਤ ਕੌਰ ਚੰਨ ਜੰਮੂ ਫਰਾਂਸ ਤੇ ਸੁਖਵੀਰ ਸੰਧੂ ਫਰਾਂਸ ਖਾਸ ਤੌਰ ਤੇ ਭਾਗ ਲੈਣਗੇ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸੈਨਿਕ ਦਾ ਤਸਵੀਰ ਮਾਮਲਾ, ਚੀਨ ਦਾ ਮੁਆਫੀ ਮੰਗਣ ਤੋਂ ਇਨਕਾਰ

ਇਸ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਕਰਨਗੇ। ਇਸ ਦੇ ਇਲਾਵਾ ਸਾਹਿਤ ਸੁਰ ਸੰਗਮ ਸਭਾ ਦੇ ਮੈਂਬਰਾਂ ਵਿੱਚ ਮਲਕੀਅਤ ਸਿੰਘ ਧਾਲੀਵਾਲ, ਪ੍ਰੋ ਜਸਪਾਲ ਸਿੰਘ, ਬਿੰਦਰ ਕੋਲੀਆਂਵਾਲ, ਰਾਜੂ ਹਠੂਰੀਆ, ਰਾਣਾ ਅਠੌਲਾ, ਸਤਵੀਰ ਸਾਂਝ, ਸ਼ਿਵਨੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਢਿੱਲੋਂ, ਅਮਰਵੀਰ ਸਿੰਘ ਹੋਠੀ, ਯਾਦਵਿੰਦਰ ਸਿੰਘ ਬਾਗੀ ਤੇ ਵਾਸਦੇਵ ਉਚੇਚੇ ਤੌਰ 'ਤੇ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ। ਇਹ ਜਾਣਕਾਰੀ ਸਭਾ ਵੱਲੋਂ ਪ੍ਰੈਸ ਨੂੰ ਸਿੱਕੀ ਝੱਜੀ ਪਿੰਡ ਵਾਲਾ ਨੇ ਭੇਜਦੇ ਹੋਏ ਦੱਸਿਆ ਕਿ ਅਜਿਹੇ ਸਮਾਗਮਾਂ ਦੀ ਲੜੀ ਲਗਾਤਾਰ ਚੱਲਦੀ ਰਹੇਗੀ।
 


author

Vandana

Content Editor

Related News