ਇਟਲੀ ਦੀਆਂ 7 ਸਮਾਜਸੇਵੀ ਸਖਸੀਅਤਾਂ ''ਚ ਪਹਿਲੀ ਪੰਜਾਬਣ ਸਾਮਿਲ

12/24/2020 4:55:12 PM

ਰੋਮ (ਕੈਂਥ): ਵਿਦੇਸ਼ਾਂ ਵਿੱਚ ਆਕੇ ਆਪਣੇ ਕੰਮ ਛੱਡ ਕੇ ਸਮਾਜ ਸੇਵਾ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜਿਹੜੇ ਲੋਕ ਅਜਿਹੇ ਕਾਰਜਾਂ ਵਿੱਚ ਸੇਵਾ ਕਰਦੇ ਹਨ ਫਿਰ ਪ੍ਰਸ਼ਾਸ਼ਨ ਵੀ ਉਹਨਾਂ ਨੂੰ ਸੱਜਦਾ ਕਰਦਾ ਹੈ। ਅਜਿਹਾ ਹੀ ਕੁਝ ਹੋਇਆ ਇਟਲੀ ਜਿੱਥੇ ਵੱਖ-ਵੱਖ ਖੇਤਰਾਂ ਵਿਚ ਸਮਾਜ ਸੇਵਾ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆ 7 ਸਖਸ਼ੀਅਤਾਂ ਦਾ ਸਨਮਾਨ ਕਮਿਊਨੇ ਦੀ ਬਰੇਸ਼ੀਆ ਵੱਲੋਂ ਕਰਵਾਏ ਇਕ  ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿਚ ਇਟਲੀ ਦੀ ਸਰਕਾਰੀ ਗਜ਼ਟ ਆਲਬੋ ਵਿਚ ਨਾਮ ਦਰਜ਼ ਕਰਵਾਉਣ ਵਾਲੀ ਪਹਿਲੀ ਪੰਜਾਬਣ ਰੂਪੀ ਮਾਵੀ ਵੀ ਸਾਮਿਲ ਸੀ। ਜਿਸ ਨੇ ਇਟਲੀ ਵਿਚ ਰਹਿ ਰਹੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਲਈ ਉਤਸਾਹਿਤ ਕਰਨ ਦੇ ਨਾਲ-ਨਾਲ ਉਹਨਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਈ।

ਮਾਵੀ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਕਮਿਊਨੇ ਦੀ ਬਰੇਸ਼ੀਆ ਵੱਲੋਂ ਉਸ ਨੂੰ ਸਨਮਾਨ ਪੱਤਰ ਅਤੇ ਨਗਦ ਰਾਸ਼ੀ ਦੇ ਨਾਲ ਨਿਵਾਜਿ਼ਆ ਗਿਆ। ਇਸ ਸਬੰਧੀ ਪੰਜਾਬਣ ਰੂਪੀ ਮਾਵੀ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਨਮਾਨ ਮੌਕੇ ਇਟਲੀ ਵਿਚ ਵੱਸਦੀ ਵਿਦੇਸ਼ੀ ਕਮਿਊਨਟੀ ਵਿਚੋਂ ਪੰਜਾਬ ਦੀ ਧੀ ਇਹ ਸਨਮਾਨ ਹਾਸਲ ਹੋਇਆ ਜੋ ਕਿ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਬੀਤੇ ਕੁਝ ਸਮੇ ਤੋਂ ਸੰਯੁਕਤ ਰਾਸਟਰ ਦੀ ਸੰਸਥਾ ਯੂਨੀਸੈਫ ਜੋ ਸੰਸਾਰ ਦੇ ਬੱਚਿਆਂ ਨੂੰ ਮਾਨਵਤਾਵਾਦੀ ਅਤੇ ਵਿਕਾਸ ਸਬੰਧੀ ਸਹਾਇਤਾ ਪ੍ਰਦਾਨ ਕਰਨ ਲਈ ਬਚਨਵੱਧ ਹੈ, ਨਾਲ ਮਿਲ ਕੇ ਉਹ ਕੰਮ ਕਰ ਰਹੀ ਹੈ। ਇਸ ਸਨਮਾਨ ਸਮਾਰੋਹ ਦਾ ਆਯੋਜਨ ਬਰੇਸ਼ੀਆ ਦੇ ਮੇਅਰ ਈਮੀਲੀੳ, ਵਾਇਸ ਮੇਅਰ ਲਾਉਰਾ ਵੱਲੋਂ ਕਰਵਾਇਆ ਗਿਆ ਸੀ।
 


Vandana

Content Editor

Related News