ਇਟਲੀ : ਪੰਜਾਬੀ ਸਭਿਆਚਾਰ ਦੀਆ ਬਾਤਾਂ ਪਾਉਂਦਾ ਮਨਾਇਆ ਗਿਆ “ਤੀਆਂ ਤੀਜ ਦੀਆਂ'' ਦਾ ਤਿਉਹਾਰ

Monday, Aug 02, 2021 - 02:23 PM (IST)

ਇਟਲੀ : ਪੰਜਾਬੀ ਸਭਿਆਚਾਰ ਦੀਆ ਬਾਤਾਂ ਪਾਉਂਦਾ ਮਨਾਇਆ ਗਿਆ “ਤੀਆਂ ਤੀਜ ਦੀਆਂ'' ਦਾ ਤਿਉਹਾਰ

ਰੋਮ(ਕੈਂਥ): ਇਟਲੀ ਦੇ ਜ਼ਿਲ੍ਹਾ ਸਲੇਰਨੋ ਦੇ ਸਹਿਰ ਇਬੋਲੀ ਅਤੇ ਰਿਜੋਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਪੰਜਾਬੀ ਸਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ ਤੀਜ ਦੀਆਂ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ।

PunjabKesari

ਇਬੋਲੀ ਸ਼ਹਿਰ ਵਿਖੇ ਰਹਿਣ ਬਸੇਰਾ ਕਰਦੇ ਮੈਂਗੜਾ ਪਰਿਵਾਰ ਜਿਹੜਾ ਕਿ ਪੰਜਾਬ ਦੇ ਅਪਰਾ ਸ਼ਹਿਰ (ਜਲੰਧਰ) ਨਾਲ ਸੰਬਧਤ ਹੈ ਉਹਨਾਂ ਵੱਲੋ ਤੀਆਂ ਤੀਜ ਦੇ ਪ੍ਰੋਗਰਾਮ ਦਾ ਇਲਾਕੇ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ, ਜਿਸ ਵਿੱਚ ਦਿਲ ਟੁੰਬਣ ਵਾਲੀ ਪੇਸ਼ਕਾਰੀ ਕੀਤੀ ਗਈ। ਪੰਜਾਬੀ ਮੁਟਿਆਰਾ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੀਆਂ ਬੋਲੀਆਂ ਨਾਲ ਪਰਫਾਰਮੈਂਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ। ਇਸ ਮੌਕੇ ਪੰਜਾਬੀ ਖਾਣਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਦਾ ਲੁਤਫ਼ ਹਾਜ਼ਰੀਨ ਪੰਜਾਬੀਆਂ ਨੇ ਪੂਰਾ ਪੂਰਾ ਲਿਆ। 

ਪੜ੍ਹੋ ਇਹ ਅਹਿਮ ਖਬਰ -ਵੇਲਜ਼ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਖੁੱਲ੍ਹੀ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਜਗ੍ਹਾ 

ਇਸ ਪ੍ਰੋਗਰਾਮ ਨੂੰ ਨੇਪੜੇ ਚਾੜਨ ਵਿੱਚ ਮੈਡਮ ਕਵਿਤਾ, ਬਬਲੀ, ਮਿੰਨੂ ਰਾਣੀ, ਅੰਜੂ ਰਾਣੀ, ਪ੍ਰੀਤ ਕੌਰ, ਜੱਸੀ, ਊਸ਼ਾ ਰਾਣੀ ,ਰਾਵੀਆ, ਸਤਨਾਮ ਕੌਰ, ਨੀਤੂ ਰਾਣੀ, ਸਰਿਸਤਾ ਦੇਵੀ ਤੇ ਸਤਵੀਰ ਕੌਰ ਆਦਿ ਅਹਿਮ ਭੂਮਿਕਾ ਨਿਭਾਈ।ਦੂਜੇ ਪਾਸੇ ਜਿਲਾ ਰਿਜੋਏਮੀਲੀਆ ਦੇ ਸਹਿਰ ਨੋਵੇਲਾਰਾ ਦੇ ਜੋਹਲ ਰੈਸਟੋਰੈਂਟ ਵਿਖੇ ਤੀਆਂ ਤੀਜ ਦੀਆ ਦਾ ਮੇਲਾ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਬੱਚੀਆਂ, ਕੁੜੀਆਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿਚ ਅਪਣੀ ਹਾਜ਼ਰੀ ਲਗਵਾਕੇ ਮੇਲੇ ਦੀ ਰੋਣਕ ਨੂੰ ਵਧਾਇਆ। ਪੰਜਾਬੀ ਪਹਿਰਾਵੇ ਵਿਚ ਸੱਜ਼ੀਆਂ ਕੁੜੀਆਂ ਵਲੋਂ ਪੰਜਾਬੀ ਗੀਤਾਂ ਤੇ ਕੀਤਾ ਡਾਂਸ ਅਤੇ ਪੰਜਾਬੀ ਲੋਕ ਨਾਚ ਗਿੱਧਾ ਪਾ ਕੇ ਭਰਪੂਰ ਮੰਨੋਰੰਜਨ ਕੀਤਾ ਗਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਸਨ। ਇਸ ਮੋਕੇ ਪ੍ਰਬੰਧਕ ਬੀਬੀਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਇਸ ਤਰ੍ਹਾਂ ਮੇਲੇ ਕਰਵਾਉਣ ਦਾ ਮਕਸਦ ਭਾਰਤੀ ਨਾਰੀ ਦੇ ਕਲਚਰਾਤਮਕ ਸਵਰੂਪ ਨੂੰ ਉਭਾਰਣ ਦਾ ਹੈ ਅਤੇ ਬੱਚਿਆਂ ਨੂੰ ਆਪਣੀ ਵਿਰਾਸਤ ਅਤੇ ਅਮੀਰ ਸਭਿਆਚਾਰ ਨਾਲ ਜੋੜਨ ਦਾ ਉਪਰਾਲਾ ਹੈ।


author

Vandana

Content Editor

Related News