ਇਟਲੀ ਨੇ ਭਾਰਤ ਲਈ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਭੇਜੀ ਆਕਸੀਜਨ ਤੇ ਹੋਰ ਰਾਹਤ ਸਮੱਗਰੀ

Monday, May 03, 2021 - 07:01 PM (IST)

ਇਟਲੀ ਨੇ ਭਾਰਤ ਲਈ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਭੇਜੀ ਆਕਸੀਜਨ ਤੇ ਹੋਰ ਰਾਹਤ ਸਮੱਗਰੀ

ਰੋਮ (ਦਲਵੀਰ ਕੈਂਥ): ਭਾਰਤ ਵਿੱਚ ਚੱਲ ਰਹੇ ਕੋਰੋਨਾ ਸੰਕਟ ਦੌਰਾਨ ਬਹੁਤ ਸਾਰੇ ਦੇਸ਼ਾਂ ਵੱਲੋ ਭਾਰਤ ਨਾਲ ਮਿੱਤਰਤਾ ਅਤੇ ਦੁੱਖ ਸਮਝਦਿਆਂ ਹੋਇਆਂ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।ਇਸੇ ਕਾਰਵਾਈ ਤਹਿਤ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਸੰਕਟ ਦੇ ਇਸ ਸਮੇਂ ਇਟਲੀ ਦੇਸ਼ ਭਾਰਤ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਅਤੇ ਉਨ੍ਹਾਂ ਵਲੋਂ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ।

PunjabKesari

ਭਾਰਤ ਵਿੱਚ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਹੋਇਆਂ ਐਤਵਾਰ ਨੂੰ ਇਟਲੀ ਦੀ ਏਅਰ ਫੋਰਸ ਅਤੇ ਸਿਵਲ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਭਾਰਤ ਲਈ ਆਕਸੀਜਨ ਪ੍ਰੋਡਕਸ਼ਨ ਪਲਾਂਟ ਦਾ ਸਮਾਨ ਤਕਨੀਕੀ ਮਾਹਰਾਂ ਦੀ ਟੀਮ ਨੂੰ ਵਿਸ਼ੇਸ਼ ਏਅਰ ਫੋਰਸ ਦੇ ਜਹਾਜ਼ ਰਾਹੀਂ ਇਟਲੀ ਦੇ ਤੌਰੀਨੋ ਤੋਂ ਭਾਰਤ ਲਈ ਰਵਾਨਾ ਕੀਤਾ ਗਿਆ।ਇਸ ਸੰਬੰਧੀ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਭਾਰਤੀ ਦੂਤਾਵਾਸ ਵਲੋਂ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਇਟਲੀ ਦੇ ਦੂਤਾਵਾਸ ਵਲੋਂ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਜਤਾਈ ਹੈ ਕਿ ਇਟਲੀ ਦੇਸ਼ ਵਲੋਂ ਭਾਰਤ ਦੇ ਇਸ ਸੰਕਟ ਦੇ ਸਮੇਂ ਵਿੱਚ ਮਿੱਤਰਤਾ ਨਿਭਾਈ ਹੈ ਅਤੇ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਗਿਆ ਸੀ ਉਹ ਐਲਾਨ ਅੱਜ ਪੂਰਾ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਟਰੱਕ ਹੇਠ ਆਉਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ 

ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਵਲੋਂ ਸੋਸ਼ਲ ਮੀਡੀਆ 'ਤੇ ਇਟਲੀ ਵੱਲੋਂ ਭਾਰਤ ਦੇ ਇਸ ਸੰਕਟ ਦੇ ਸਮੇਂ ਕੀਤੀ ਗਈ ਮਦਦ ਦਾ ਵੱਖ ਵੱਖ ਢੰਗ ਤਰੀਕਿਆਂ ਨਾਲ "ਧੰਨਵਾਦ ਇਟਲੀ" ਲਿਖ ਕੇ ਧੰਨਵਾਦ ਕੀਤਾ ਜਾ ਰਿਹਾ ਹੈ। ਇਟਲੀ ਦੀ ਇਸ ਦਰਿਆ ਦਿਲੀ ਨੇ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦਾ ਦਿਲ ਜਿੱਤ ਲਿਆ ਹੈ ਜਿਸ ਦੀ ਇਟਲੀ ਚੁਫੇਰੇ ਭਾਰਤੀ ਭਾਈਚਾਰੇ ਵਿੱਚ ਸ਼ਲਾਘਾ ਹੋ ਰਹੀ ਹੈ।

ਨੋਟ- ਇਟਲੀ ਨੇ ਭਾਰਤ ਨੂੰ ਭੇਜੀ ਆਕਸੀਜਨ ਤੇ ਹੋਰ ਰਾਹਤ ਸਮੱਗਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News