''ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣ ਦੇ ਨਾਲ-ਨਾਲ ਉਨਾਂ ਦੇ ਉਪਦੇਸ਼ ਅਪਨਾਉਣੇ ਵੀ ਜ਼ਰੂਰੀ''

11/17/2019 11:09:25 AM

ਮਿਲਾਨ/ਇਟਲੀ (ਸਾਬੀ ਚੀਨੀਆ): ਦੇਸ਼ ਵਿਦੇਸ਼ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦਿਹਾੜਾ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਟਾਲੀਆ ਇੰਡੀਆ ਸ਼ੋਸ਼ਲ ਗੁਰੱਪ ਤੇ ਅਰੁਨ ਬੇਦੀ ਟਿਕਟ ਏਜੰਸੀ ਵੱਲੋ ਵੀ ਇਸ ਦਿਹਾੜੇ ਨੂੰ ਬੜੇ ਹੀ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ “ਇਟਲ ਪੋਸਟ, ਤਲਗਾਤੇ (ਬੇਰਗਾਮੋ) ਵਿਖੇ ਮਨਾਇਆ ਗਿਆ। ਇਸ ਮੌਕੇ ਹੋਏ ਛੋਟੇ ਜਿਹੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਨਰਿੰਦਰਪਾਲ ਸਿੰਘ ਧਾਲੀਵਾਲ ਅਤੇ ਸੁਖਚੈਨ ਸਿੰਘ ਠੀਕਰੀਵਾਲ ਮੀਤ ਪ੍ਰਧਾਨ ਉਵਰਸੀਜ਼ ਕਾਂਗਰਸ ਇਟਲੀ ਨੇ ਆਖਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਬੜੀ ਚੜ੍ਹਦੀ ਕਲ੍ਹਾ ਨਾਲ ਮਨਾ ਰਹੀਆਂ ਹਨ। 

ਪਰ ਉਸਦੇ ਨਾਲ-ਨਾਲ ਗੁਰੂ ਸਾਹਿਬ ਵੱਲੋਂ ਦਿੱਤੇ “ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੇ ਉਪਦੇਸ਼ ਨੂੰ ਅਪਨਾਉਣਾ ਵੀ ਬਹੁਤ ਜ਼ਰੂਰੀ ਹੈ। ਜੇ ਹਰ ਸਿੱਖ ਗੁਰੂ ਸਾਹਿਬ ਦੇ ਸਿਰਫ ਇਕ ਉਪਦੇਸ਼ ਨੂੰ ਵੀ ਅਪਨਾ ਲਵੇ ਤਾਂ ਸਮਝੋ ਸਾਡਾ ਉਨ੍ਹਾਂ ਦੇ ਦਿਹਾੜੇ ਨੂੰ ਮਨਾਉਣਾ ਸਫਲ ਹੋ ਜਾਵੇਗਾ। ਉਨਾਂ ਨੇ ਇਹ ਵੀ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਵੱਡਾ ਇਕੱਠ ਕੀਤਿਆਂ ਬਗੈਰ ਸੱਚਾਈ ਦੇ ਉਪਦੇਸ਼ ਨੂੰ ਛੋਟੇ-ਛੋਟੇ ਸੰਗਤ ਰੂਪੀ ਇਕੱਠਾ ਰਾਹੀਂ ਘਰ-ਘਰ ਪਹੁੱਚਾਇਆ। ਜਦ ਕਿ ਹੁਣ ਗੁਰੂ ਸਾਹਿਬਾਨਾਂ ਦੇ ਦਿਹਾੜਿਆਂ ਤੇ ਇਕੱਠ ਤਾਂ ਲੱਖਾਂ ਦੇ ਹੋ ਜਾਂਦੇ ਹਨ, ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਕੇ ਦੇਵੀ ਦੇਵਤਿਆਂ ਵਾਂਗ ਗੁਰੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਨਾ ਦੇ ਵਿਖਾਏ ਮਾਰਗ 'ਤੇ ਚੱਲਣ ਅਤੇ ਉਪਦੇਸ਼ ਨੂੰ ਅਪਨਾਉਣ ਲਈ ਕੋਈ ਵੀ ਰਾਜ਼ੀ ਨਹੀ ਹੋ ਰਿਹਾ।

ਇਸ ਮੌਕੇ ਅਰੁਨ ਬੇਦੀ, ਦਲੀਪ ਸਿੰਘ, ਧਿਆਨ ਸਿੰਘ, ਮਨੀਸ਼ ਕੁਮਾਰ ਅਤੇ ਯਸਪਾਲ ਸ਼ਰਮਾ ਵੀ ਉਚੇਚੇ ਤੌਰ 'ਤੇ ਮੌਜੂਦ ਸਨ, ਜਿੰਨਾਂ ਵੱਲੋ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਵਿਚ ਸ਼ਮੂਲੀਅਤ ਕੀਤੀ ਗਈ।


Vandana

Content Editor

Related News