ਇਟਲੀ ਵਿਖੇ ਨਾਭ ਕੰਵਲ ਰਾਜਾ ਸਾਹਿਬ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮ 24, 25, 26 ਨੂੰ

Saturday, Sep 11, 2021 - 01:19 PM (IST)

ਇਟਲੀ ਵਿਖੇ ਨਾਭ ਕੰਵਲ ਰਾਜਾ ਸਾਹਿਬ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮ 24, 25, 26 ਨੂੰ

ਰੋਮ (ਕੈਂਥ)- ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਪੰਜਾਬ ਦੇ ਲੋਕ ਰਾਜਾ ਸਾਹਿਬ ਜੀ ਦੀ ਬਰਸੀ ਸਮਾਗਮ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਉਂਦੇ ਹਨ, ਉੱਥੇ ਹੀ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੱਲੋਂ ਵੀ ਰਾਜਾ ਸਾਹਿਬ ਜੀ ਦੀ ਬਰਸੀ ਸਮਾਗਮ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।

ਇਸ ਲੜੀ ਤਹਿਤ 24, 25 ਤੇ 26 ਸਤੰਬਰ 2021 ਨੂੰ ਇਟਲੀ ਦੇ ਸ਼ਹਿਰ ਫਰੈਜਿਨੇ ਸੈਂਟਾ ਮਾਰੀਆ ਡਲ ਸਾਸੋ (ਬੈਰਗਮੋ) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਰਾਜਾ ਸਾਹਿਬ ਜੀ ਦੀ 81ਵੀਂ ਬਰਸੀ ਮਨਾਈ ਜਾ ਰਹੀ ਹੈ, ਜਿੱਥੇ ਸ੍ਰੀ ਅਖੰਡ ਪਾਠ ਦੀ ਆਰੰਭਤਾ 24 ਸਤੰਬਰ ਅਤੇ ਭੋਗ 26 ਸਤੰਬਰ ਨੂੰ ਪਾਏ ਜਾਣਗੇ। ਭੋਗ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿਚ ਆਈਆਂ ਸੰਗਤਾਂ ਨੂੰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਸੰਗਤਾਂ ਨੂੰ ਇਸ ਮੌਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਹਾਜ਼ਰੀ ਭਰਕੇ ਆਪਣਾ ਜੀਵਨ ਸਫ਼ਲ ਕਰਨ ਦੀ ਅਪੀਲ ਹੈ।


author

cherry

Content Editor

Related News