ਇਟਲੀ : ਸੰਤ ਰਾਮਾਨੰਦ ਜੀ ਅਤੇ ਚਾਰ ਮਰਜੀਵੜਿਆਂ ਦੀ ਯਾਦ ''ਚ ਵਿਸ਼ਾਲ ਸ਼ਹੀਦੀ ਸਮਾਗਮ ਆਯੋਜਿਤ

08/02/2021 4:48:46 PM

ਰੋਮ (ਕੈਂਥ): ਮੁੱਦਤਾਂ ਤੋਂ ਇਹ ਹੁੰਦਾ ਆਇਆ ਹੈ ਜਿਹਨਾਂ ਕੌਮਾਂ ਦੇ ਯੋਧਿਆਂ ਨੇ ਸਮਾਜ ਨੂੰ ਜਗਾਉਣ ਲਈ ਸ਼ਹੀਦੀ ਜਾਮ ਪੀਤੇ, ਉਹਨਾਂ ਨੂੰ ਕੌਮ ਦਾ ਸਮਾਜ ਯਾਦ ਕਰਕੇ ਸ਼ਰਧਾਂਜਲੀ ਦਿੰਦਿਆਂ ਉਹਨਾਂ ਦੇ ਅਧੂਰੇ ਕਾਰਜ ਪੂਰੇ ਕਰਨ ਦੇ ਉਪਰਾਲੇ ਕਰਦਾ ਹੈ।ਅਜਿਹੇ ਸ਼ਹੀਦ ਸੰਤ ਰਾਮਾਨੰਦ ਮਾਹਾਰਾਜ ਤੇ ਹੋਰ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਵਿਚੋਂ ਉਚਾਰੀ ਹੋਈ ਪਾਵਨ ਅੰਮ੍ਰਿਤ ਬਾਣੀ ਜੀ ਦੇ ਆਖੰਡ ਜਾਪਾਂ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ (ਬਰੇਸ਼ੀਆ)ਵਿਖੇ ਸਮੂਹ ਸੰਗਤ ਵੱਲੋਂ ਕਰਵਾਏ ਗਏ ਜਿਸ ਵਿੱਚ ਗੁਰੂ ਘਰ ਦੇ ਵਜੀਰ ਕੇਵਲ ਕ੍ਰਿਸ਼ਨ ਵਲੋਂ ਆਖੰਡ ਜਾਪਾਂ ਦੇ ਭੋਗ ਉਪੰਰਤ ਸੰਗਤਾਂ ਨੂੰ ਸ਼ਹੀਦ ਸੰਤ ਰਾਮਾਨੰਦ ਜੀ, ਸ਼ਹੀਦ ਤੇਲੂ ਰਾਮ ਜੀ, ਸ਼ਹੀਦ ਰਾਜਿੰਦਰ ਕੁਮਾਰ ਜੀ, ਸ਼ਹੀਦ ਵਿਜੇ ਕੁਮਾਰ ਜੀ ਤੇ ਸ਼ਹੀਦ ਬਲਕਾਰ ਜੀ ਦੀ ਸ਼ਹਾਦਤ ਸੰਬੰਧੀ ਚਾਨਣਾ ਪਾਇਆ।

ਸਟੇਜ ਦੀ ਕਾਰਵਾਈ ਦੇਸ ਰਾਜ ਅਹੀਰ ਨੇ ਬਾਖੂਭੀ ਨਿਭਾਉਂਦਿਆ ਹਾਜ਼ਰੀਨ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਝਣ ਲਈ ਅਪੀਲ ਕੀਤੀ। ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਦੋਲੀਕੇ ਨੇ ਸੰਤ ਰਾਮਾਨੰਦ ਜੀ ਨੂੰ ਅਤੇ ਉਸੇ ਸੰਘਰਸ਼ ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇੱਕ ਅੰਮ੍ਰਿਤ ਦੀ ਬੂੰਦ ਹੁੰਦੀ ਅੱਗ ਬਝਾਉਣ ਲਈ, ਇਕ ਕੁਰਬਾਨੀ ਬਹੁਤ ਹੁੰਦੀ ਸੁ਼ੱਤੀ ਕੌਮ ਜਗਾਉਣ ਲਈ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਨਵੀਂ ਪੀੜ੍ਹੀ ਦੇ ਬੱਚਿਆਂ ਵੱਲੋਂ ਗੁਰੂ ਘਰ ਵਿੱਚ ਸਹਿਯੋਗ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ -ਕੈਨੇਡਾ ਨੇ ਪੀ.ਆਰ. ਵੀਜ਼ੇ ਖੋਲ੍ਹੇ, ਹੁਣ ਲੋਕ ਲੈ ਸਕਣਗੇ ਫਾਇਦਾ

ਦੀਪਕ ਕੁਮਾਰ, ਸਰਬਜੀਤ ਵਿਰਕ, ਡਾਕਟਰ ਕੇਵਲ ਕ੍ਰਿਸ਼ਨ, ਸ਼ਾਮ ਲਾਲ ਟੂਰਾ ਜੀ ਨੇ ਸੰਤ ਰਾਮਾਨੰਦ ਜੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬੇਟੀ ਮੋਨੀਕਾ ਅਹੀਰ, ਬੇਟੀ ਸਬਰਿਨਾ, ਬੀਬਾ ਕਮਲਜੀਤ ਗੋਜਰਾ ਅਤੇ ਬੀਬਾ ਬਲਜਿੰਦਰ ਵਿਰਕ ਨੇ ਕਵਿਤਾ ਰਾਹੀਂ ਅਤੇ ਆਪਣੇ ਵਿਚਾਰਾਂ ਰਾਹੀਂ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਿਸ਼ਨਰੀ ਗਾਇਕ ਪਰਮਜੀਤ ਬੰਗੜ, ਸੋਨਾ ਦੋਲੀਕੇ, ਐਸ ਐਸ ਫਰਾਲਵੀ ਜੀ ਨੇ ਰੱਤੂ ਰੰਧਾਵਾ ਜੀ ਦੇ ਲਿਖੇ ਹੋਏ ਗੀਤਾਂ ਨਾਲ ਹਾਜ਼ਰੀ ਲਗਵਾਈ ਅਤੇ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮਾਗਮ ਵਿੱਚ ਵੱਡੀ ਗੱਲ ਇਹ ਰਹੀ ਸੰਤ ਰਾਮਾਨੰਦ ਜੀ ਦੀ ਯਾਦ ਵਿੱਚ ਇੰਡੀਆ ਦਾ ਪੰਜਾਹ ਹਜ਼ਾਰ ਰੁਪਏ ਗੁਰੂ ਘਰ ਵਲੋਂ ਇਕੱਠੇ ਕਰਕੇ ਕੌਮ ਦੀ ਮਿਸ਼ਨਰੀ ਗਾਇਕਾਂ ਬੀਬਾ ਪ੍ਰੇਮ ਲਤਾ ਜੀ ਮਦਦ ਲਈ ਰੱਤੂ ਰੰਧਾਵਾ ਨੂੰ ਭੇਜਿਆ ਗਿਆ। ਇਸ ਸਮਾਗਮ ਵਿੱਚ ਸੰਗਤਾਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ। ਗੁਰੂ ਘਰ ਦੇ ਹਾਜ਼ਰ ਮੈਂਬਰ ਬਲਵੀਰ ਮਾਹੀ, ਦੀਪਕ ਲਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ ਗੋਜਰਾ, ਅਨਿਲ ਕੁਮਾਰ,ਲੇਖ ਰਾਜ, ਬਲਜੀਤ ਸਿੰਘ, ਮਨੂੰ, ਜਗਜੀਤ ਆਦਿ ਹਾਜ਼ਰ ਸਨ।


Vandana

Content Editor

Related News