ਜਦੋਂ ਲੋਹੜੀ ਮੌਕੇ ਇਟਲੀ ''ਚ ਚੱਲਿਆ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਲੰਗਰ
Tuesday, Jan 14, 2020 - 05:53 PM (IST)

ਰੋਮ (ਕੈਂਥ): ਦੁਨੀਆ ਭਰ ਵਿੱਚ ਲੋਹੜੀ ਦਾ ਤਿਉਹਾਰ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਉਤਸ਼ਾਹ ਤੇ ਚਾਵਾਂ ਮਨਾਇਆ ਗਿਆ। ਇਟਲੀ ਵਿੱਚ ਵੀ ਇਸ ਸੰਬੰਧੀ ਪੰਜਾਬੀਆਂ ਵੱਲੋਂ ਕਈ ਰੰਗਾ ਰੰਗ ਪ੍ਰੋਗਰਾਮ ਕੀਤੇ ਗਏ ਪਰ ਅਸੀਂ ਆਪ ਨੂੰ ਉਸ ਲੋਹੜੀ ਬਾਰੇ ਦੱਸ ਰਹੇ ਹਾਂ ਜਿਹੜੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਮਨਾਈ ਗਈ। ਕੁੜੀਆਂ ਅਤੇ ਮੁੰਡਿਆਂ ਨਾਲ ਸਮਰਪਿਤ ਇਸ ਪ੍ਰੋਗਰਾਮ ਵਿੱਚ ਜਿੱਥੇ ਸ਼ਬਦ ਕੀਰਤਨ ਕੀਤਾ ਗਿਆ ਉੱਥੇ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੇ ਲੰਗਰ ਵਰਤਾਏ ਗਏ। ਦੇਰ ਰਾਤ ਤੱਕ ਚੱਲੇ ਪ੍ਰੋਗਰਾਮ ਵਿੱਚ ਸੰਗਤਾਂ ਨੇ ਸਖ਼ਤ ਠੰਡ ਹੋਣ ਦੇ ਬਾਵਜੂਦ ਵੀ ਹਾਜ਼ਰੀ ਭਰੀ।