ਇਟਲੀ ''ਚ ਗਾਇਕ ਹੁਸੈਨਪੁਰੀ ਦਾ ਸਨਮਾਨ ਤੇ ਗੀਤ “ਅੰਗ ਦਾਨ ਕਰੋ'''' ਰਿਲੀਜ਼

Tuesday, Aug 13, 2019 - 12:23 PM (IST)

ਇਟਲੀ ''ਚ ਗਾਇਕ ਹੁਸੈਨਪੁਰੀ ਦਾ ਸਨਮਾਨ ਤੇ ਗੀਤ “ਅੰਗ ਦਾਨ ਕਰੋ'''' ਰਿਲੀਜ਼

ਰੋਮ/ਇਟਲੀ (ਕੈਂਥ )— ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਦੇ ਨਾਲ ਉਹਨਾਂ ਦਾ ਨਵਾਂ ਗੀਤ “ਅੰਗ ਦਾਨ ਕਰੋ'' ਵੀ ਰਿਲੀਜ਼ ਕੀਤਾ ਗਿਆ। ਸਭਾ ਦੇ ਉੱਪ ਪ੍ਰਧਾਨ ਰਾਣਾ ਅਠੌਲਾ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਉਸ ਤੋਂ ਬਾਅਦ ਦਲਜਿੰਦਰ ਰਹਿਲ ਵੱਲੋਂ ਆਈਆਂ ਸਖਸ਼ੀਅਤਾਂ ਦੀ ਜਾਣ ਪਹਿਚਾਣ ਕਰਵਾਉਣ ਤੋਂ ਬਾਅਦ ਆਏ ਮਹਿਮਾਨਾਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ।  

ਸਭਾ ਵੱਲੋਂ ਦਲਜਿੰਦਰ ਰਹਿਲ ਨੇ ਬੋਲਦੇ ਹੋਏ ਕਿਹਾ ਕਿ ਲਹਿੰਬਰ ਹੁਸੈਨਪੁਰੀ ਦੇ ਨਵੇਂ ਗੀਤ “ਅੰਗ ਦਾਨ ਕਰੋ'' ਦੇ ਸੁਨੇਹੇ ਨੂੰ ਅੱਜ ਦੇ ਪੰਜਾਬੀ ਸਮਾਜ ਵੱਲੋਂ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਨੂੰ ਅਪਨਾਉਣ ਦੀ ਲੋੜ ਹੈ। ਮੇਜਰ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕੀ ਵਿੱਚ ਆ ਚੁੱਕੇ ਨਿਘਾਰ ਨੂੰ ਦੇਖਦੇ ਹੋਏ ਅਜਿਹੇ ਗੀਤਾਂ ਨੂੰ ਹੋਰ ਹੁਲਾਰਾ ਦੇਣਾ ਚਾਹੀਦਾ ਹੈ। ਗਾਇਕ ਲਹਿੰਬਰ ਹੁਸੈਨਪੁਰੀ ਵੱਲੋਂ ਆਪਣੇ ਨਵੇਂ ਗੀਤ ਦੇ ਨਾਲ ਕੁਝ ਮਕਬੂਲ ਗੀਤਾਂ ਦੇ ਮੁਖੜੇ ਵੀ ਸਭ ਨਾਲ ਸਾਂਝੇ ਕੀਤੇ ਗਏ। ਇਸ ਮੌਕੇ ਹਾਜ਼ਰ ਹੋਰ ਸਖਸ਼ੀਅਤਾਂ ਵਿੱਚ ਗੀਤਕਾਰ ਸੇਮਾ ਜਲਾਲਪੁਰੀਆ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਪਿੰਦਾ ਢੰਡਵਾਲ, ਬਿੱਟੂ ਸਾਹੋਤਾ, ਪੰਜਾਬੀ ਐੱਸ ਐੱਸ ਫਰਾਲਵੀ, ਇਸ਼ੂ ਸਹੋਤਾ, ਹਰਜਿੰਦਰ ਸਿੰਘ, ਬਲਜੀਤ ਸਿੰਘ ਆਦਿ ਸਨ।


author

Vandana

Content Editor

Related News