ਇਟਲੀ : ਅਦਾਲਤ ਨੇ ਨਾਬਾਲਗਾ ਦੇ ਕਤਲ ਮਾਮਲੇ ''ਚ 4 ਲੋਕਾਂ ਨੂੰ ਸੁਣਾਈ ਸਜ਼ਾ
Sunday, Jun 20, 2021 - 05:31 PM (IST)
ਰੋਮ (ਭਾਸ਼ਾ): ਇਟਲੀ ਦੀ ਇਕ ਅਦਾਲਤ ਨੇ ਰੋਮ ਵਿਚ ਇਕ ਨਾਬਾਲਗਾ ਨੂੰ ਨਸ਼ੀਲਾ ਪਦਾਰਥ ਖਵਾ ਕੇ ਯੌਨ ਸ਼ੋਸ਼ਣ ਕਰਨ ਅਤੇ ਉਸ ਦੇ ਕਤਲ ਮਾਮਲੇ ਵਿਚ ਚਾਰ ਅਫਰੀਕੀ ਲੋਕਾਂ ਨੂੰ ਸ਼ਨੀਵਾਰ ਨੂੰ ਦੋਸ਼ੀ ਕਰਾਰ ਦਿੱਤਾ।ਸਰਕਾਰੀ ਟੀਵੀ ਅਤੇ ਇਕ ਨਿੱਜੀ ਮੀਡੀਆ ਅਦਾਰੇ ਨੇ ਇਹ ਜਾਣਕਾਰੀ ਦਿੱਤੀ।
ਅਦਾਲਤ ਨੇ ਇਹ ਸਜ਼ਾ ਅਜਿਹੇ ਸਮੇਂ ਵਿਚ ਸੁਣਾਈ ਹੈ ਜਦੋਂ ਇਸ ਘਟਨਾ ਕਾਰਨ ਦੇਸ਼ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੰਗ ਤੇਜ਼ ਹੋ ਗਈ ਹੈ। 'ਲਾਅ ਪ੍ਰੈੱਸ' ਸਮਾਚਾਰ ਏਜੰਸੀ ਨੇ ਦੱਸਿਆ ਕਿ ਕਰੀਬ 9 ਘੰਟੇ ਤੱਕ ਚੱਲੀ ਸੁਣਵਾਈ ਦੇ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ। ਮਾਮਲੇ ਵਿਚ ਦੋਸ਼ੀ ਕਰਾਰ ਦੋ ਲੋਕਾਂ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਗਈ, ਜੋ ਕਿ ਇਟਲੀ ਵਿਚ ਸਭ ਤੋਂ ਸਖ਼ਤ ਅਪਰਾਧਿਕ ਸਜ਼ਾ ਹੈ। ਉੱਥੇ ਦੋ ਹੋਰ ਦੋਸ਼ੀਆਂ ਨੂੰ 27 ਸਾਲ ਅਤੇ 24.5 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਔਰਤ ਨੂੰ 'ਏਲੀਅਨ' ਨਾਲ ਹੋਇਆ ਪਿਆਰ, ਦੱਸਿਆ ਧਰਤੀ ਦੇ ਪੁਰਸ਼ਾਂ ਨਾਲੋਂ ਬਿਹਤਰ
ਡੇਜਿਰੇ ਮਾਰਓਟਿਨੀ (16) ਦੀ ਲਾਸ਼ ਅਕਤਬੂਰ 2018 ਵਿਚ ਇਕ ਖਾਲੀ ਪਈ ਇਮਾਰਤ ਵਿਚ ਮਿਲੀ ਸੀ। ਰੋਮ ਦੇ ਮੁੱਖ ਰੇਲਵੇ ਸਟੇਸ਼ਨ ਨੇੜੇ ਹੀ ਇਹ ਇਮਾਰਤ ਸਥਿਤ ਹੈ ਅਤੇ ਇਸ ਦੀ ਵਰਤੋਂ ਨਸ਼ੀਲੇ ਪਦਾਰਥ ਦੇ ਤਸਕਰ ਕਰਦੇ ਸਨ। ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਇਹ ਪਾਇਆ ਗਿਆ ਕਿ ਉਹਨਾਂ ਕੋਲ ਇਟਲੀ ਵਿਚ ਵੈਧ ਢੰਗ ਨਾਲ ਰਹਿਣ ਲਈ ਜ਼ਰੂਰੀ ਦਸਤਾਵੇਜ਼ ਨਹੀਂ ਸਨ। ਦੋਸ਼ੀਆਂ ਵਿਚੋਂ ਇਕ ਗਾਮਬੀਆ, ਦੋ ਸੇਨੇਗਲ ਅਤੇ ਇਕ ਨਾਈਜੀਰੀਆ ਦਾ ਨਾਗਰਿਕ ਹੈ।