ਇਟਲੀ ਦੇ ਇਸ ਕੋਰੋਨਾਵਾਇਰਸ ਫ੍ਰੀ ਪਿੰਡ ''ਚ ਸਿਰਫ 1 ਪੌਂਡ ''ਚ ਮਿਲ ਰਿਹੈ ਘਰ

Sunday, Jun 14, 2020 - 06:05 PM (IST)

ਰੋਮ (ਬਿਊਰੋ): ਇਟਲੀ ਜਾਣ ਦੇ ਚਾਹਵਾਨ ਲੋਕਾਂ ਲਈ ਇਹ ਖਬਰ ਮਹੱਤਵਪੂਰਣ ਹੈ। ਜੇਕਰ ਤੁਹਾਨੂੰ ਇਟਲੀ ਦੀ ਖੂਬਸੂਰਤੀ ਪਸੰਦ ਹੈ ਅਤੇ ਤੁਸੀਂ ਕੋਰੋਨਾਵਾਇਰਸ ਮਹਾਮਾਰੀ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਇਟਲੀ ਦੇ ਇਕ ਕੋਰੋਨਾਵਾਇਰਸ ਮੁਕਤ ਪਿੰਡ ਵਿਚ ਸਿਰਫ ਇਕ ਪੌਂਡ ਵਿਚ ਘਰ ਮਿਲ ਰਿਹਾ ਹੈ। ਇਸ ਪਿੰਡ ਦਾ ਨਾਮ ਸਿੰਕਿਊਫੋਂਡੀ ਹੈ। ਇਹ ਇਟਲੀ ਦੇ ਦੱਖਣੀ ਇਲਾਕੇ ਕਲਾਬ੍ਰਿਯਾ ਵਿਚ ਸਥਿਤ ਹੈ। ਕੋਰੋਨਾਵਾਇਰਸ ਦੇ ਗੜ੍ਹ ਰਹੇ ਇਟਲੀ ਦੇ ਕਈ ਇਲਾਕਿਆਂ ਵਿਚ ਬਹੁਤ ਘੱਟ ਕੀਮਤ 'ਤੇ ਘਰ ਮਿਲ ਰਹੇ ਹਨ।

ਇਟਲੀ ਦੇ ਆਗੂ ਪਿੰਡਾਂ ਵਿਚ ਲੋਕਾਂ ਦੀ ਆਬਾਦੀ ਵਧਾਉਣ ਖਾਤਰ ਬਹੁਤ ਸਸਤੀਆਂ ਦਰਾਂ 'ਤੇ ਪ੍ਰਾਪਰਟੀ ਮੁਹੱਈਆ ਕਰਵਾ ਰਹੇ ਹਨ। ਉਹਨਾਂ ਦਾ ਉਦੇਸ਼ ਲੋਕਾਂ ਨੂੰ ਪੇਂਡੂ ਇਲਾਕਿਆਂ ਵਿਚ ਰਹਿਣ ਲਈ ਪ੍ਰੇਰਿਤ ਕਰਨਾ ਹੈ। ਮੇਅਰ ਮਿਸ਼ੇਲਾ ਕੋਨੀਆ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਪਿੰਡ ਵਿਚ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਨਹੀਂ ਆਇਆ ਹੈ।ਸਿੰਕਿਊਫੋਂਡੀ ਪਿੰਡ ਤੋਂ ਸਿਰਫ 15 ਮਿੰਟ ਦੀ ਦੂਰੀ 'ਤੇ ਸਮੁੰਦਰੀ ਬੀਚ ਹੈ।
ਭਾਵੇਂਕਿ ਇਹ ਪਿੰਡ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਪਰ ਹਾਲੇ ਖਾਲੀ ਹੈ। 

ਮੇਅਰ ਨੇ ਕਿਹਾ ਕਿ ਖਾਲੀ ਪਏ ਘਰਾਂ ਲਈ ਮਾਲਕਾਂ ਦੀ ਤਲਾਸ਼ ਕਰਨਾ ਸਾਡੇ ਆਪਰੇਸ਼ਨ 'ਬਿਊਟੀ' ਦਾ ਹਿੱਸਾ ਹੈ। ਇਸ ਆਪਰੇਸ਼ਨ ਨੂੰ ਅਸੀਂ ਬਰਬਾਦ ਹੋ ਚੁੱਕੇ ਘਰਾਂ ਨੂੰ ਮੁੜ ਵਸਾਉਣ ਲਈ ਸ਼ੁਰੂ ਕੀਤਾ ਹੈ। ਉਹਨਾਂ ਨੇ ਕਿਹਾ,''ਮੇਰਾ ਪਾਲਣ-ਪੋਸ਼ਣ ਜਰਮਨੀ ਵਿਚ ਹੋਇਆ ਸੀ ਪਰ ਮੈਂ ਆਪਣੀ ਜ਼ਮੀਨ ਨੂੰ ਬਚਾਉਣ ਲਈ ਵਾਪਸ ਆ ਗਿਆ ਹਾਂ।'' ਕੋਨੀਆ ਦੇ ਮਾਤਾ-ਪਿਤਾ ਜਰਮਨੀ ਚਲੇ ਗਏ ਸਨ। 

ਮੇਅਰ ਮੁਤਾਬਕ ਅਸੀਂ ਨਵੇਂ ਮਾਲਕਾਂ ਤੋਂ ਇਕ ਤਰ੍ਹਾਂ ਦੀ ਨਿਸ਼ਚਿਤਤਾ ਚਾਹੁੰਦੇ ਹਾਂ। ਪਾਲਿਸੀ ਫੀਸ ਬਹੁਤ ਘੱਟ ਹੈ ਅਤੇ ਘਰਾਂ ਨੂੰ ਮੁੜ ਸਵਾਰਨ ਦਾ ਖਰਚ 10 ਹਜ਼ਾਰ ਤੋਂ ਲੈ ਕੇ 20 ਹਜ਼ਾਰ ਯੂਰੋ ਦੇ ਕਰੀਬ ਹੈ। ਇਹ ਘਰ ਪਹਿਲਾਂ ਕਿਸਾਨਾਂ, ਚਰਵਾਹਿਆਂ ਅਤੇ ਕਲਾਕਾਰਾਂ ਦੇ ਸਨ। ਇੱਥੇ ਘਰ ਖਰੀਦਣ ਵਾਲਿਆਂ ਨੂੰ ਪਹਿਲਾਂ ਇਕ ਪੌਂਡ ਦੇ ਕੇ ਆਪਣੀ ਪ੍ਰਾਪਰਟੀ ਨੂੰ ਸੁਰੱਖਿਅਤ ਕਰਨਾ ਹੋਵੇਗਾ। ਇਸ ਦੇ ਬਾਅਦ ਪ੍ਰਾਪਰਟੀ ਨੂੰ ਸਵਾਰਨ ਤੱਕ 224 ਯੂਰੋ ਬੀਮਾ ਦੇ ਦੇਣੇ ਹੋਣਗੇ।


Vandana

Content Editor

Related News