ਇਟਲੀ : 28 ਨੂੰ ਮਨਾਇਆ ਜਾਵੇਗਾ ਗੁਰੂ ਰਾਵਿਦਾਸ ਮਹਾਰਾਜ ਦਾ ਅਵਤਾਰ ਦਿਹਾੜਾ

02/14/2021 3:47:08 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੀਆਂ ਸੰਗਤਾਂ ਵਲੋ ਸਥਾਪਿਤ ਕੀਤੇ ਨਵੇ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਿਖੇ ਪੱਥਰਾਂ ਨੂੰ ਤਾਰਨ ਵਾਲੇ ਮਹਾਨ ਤਪੱਸਵੀ ਸ੍ਰੀ ਗੁਰੂ ਰਾਵਿਦਾਸ ਮਹਾਰਾਜ ਜੀ ਦਾ 644ਵਾਂ ਅਵਤਾਰ ਪੂਰਬ ਦਿਹਾੜਾ 28 ਫਰਵਰੀ ਐਤਵਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪੁਵਾਏ ਜਾਣਗੇ। ਉਪਰੰਤ ਗਿਆਨੀ ਦਲਜੀਤ ਸਿੰਘ ਤੇ ਸਾਥੀ ਆਈਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕਰਨਗੇ ਤੇ ਗੁਰੂ ਕਿ ਲੰਗਰ ਵੀ ਅਤੁੱਟ ਵਰਤਾਏ ਜਾਣਗੇ।

ਜਾਣਕਾਰੀ ਸਾਂਝੀ ਕਰਦਿਆ ਜਗਰੂਪ ਸਿੰਘ ਬਾਠ੍ਹ, ਭਾਈ ਬਖਸ਼ੀਸ਼ ਸਿੰਘ, ਰੂਪ ਸਿੰਘ, ਨਰਿੰਦਰ ਸਿੰਘ ਨਿੱਝਰ, ਲਵਲੀ ਸਾਂਈ, ਗੁਰਪ੍ਰੀਤ ਸਿੰਘ,ਕਮਲ ਬੁੱਟਰ , ਜਾਰਨਪ੍ਰੀਤ ਸਿੰਘ ਨਰਿੰਦਰ ਸਿੰਘ ਝਾਵਰ ਅਮਰਜੀਤ ਸਿੰਘ, ਬੰਤ ਸਿੰਘ, ਮਨਦੀਪ ਸਿੰਘ, ਰਜਿੰਦਰ ਕੁਮਾਰ, ਰਮਨ ਬਾਠ, ਗੁਰਪ੍ਰੀਤ ਸਿੰਘ, ਨੀਸ਼ਾ ਚੀਮਾ ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਅਵਰਾਜ ਸਿੰਘ, ਬਲਦੇਵ ਸਿੰਘ ਦੇਬੀ, ਵਿੱਕੀ, ਗੋਪੀ, ਮਾਰੀਉ, ਹੈਪੀ, ਸੋਢੀ, ਜੀਵਨ ਢਿੱਲੋ ਆਦਿ ਨੇ ਦੱਸਿਆ ਕਿ ਗੁਰੂ ਰਾਵਿਦਾਸ ਜੀ ਦੇ ਪ੍ਰਗਟ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਲੈਕੇ ਸਥਾਨਿਕ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ।


Vandana

Content Editor

Related News