ਇਟਲੀ : ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 265ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਏ ਗੁਰਮਤਿ ਸਮਾਗਮ
Wednesday, Nov 23, 2022 - 05:18 PM (IST)

ਰੋਮ (ਕੈਂਥ): ਆਪਣੇ ਆਖਰੀ ਸਾਹ ਤੱਕ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਲੜ੍ਹਨ ਵਾਲੇ ਮਹਾਨ ਯੋਧੇ ਤੇ ਖਾਲਸਾ ਪੰਥ ਦੀਆਂ 12 ਮਿਸਲਾਂ ਵਿੱਚੋ ਸ਼ਹੀਦ ਮਿਸਲ ਦੇ ਪਹਿਲੇ ਜੱਥੇਦਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ 265ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸੇ਼ਸ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾਭਾਵਨਾ ਨਾਲ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪੰਰਤ ਸਜੇ ਦੀਵਾਨਾਂ ਵਿੱਚ ਪੰਥ ਦੀਆਂ ਪ੍ਰਚਾਰਕ ਹਸਤੀਆਂ ਨੇ ਅਮਰ ਸ਼ਹੀਦ ਦੀਪ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਪ੍ਰਤੀ ਹਾਜ਼ਰੀਨ ਸੰਗਤ ਨੂੰ ਜਾਗਰੂਕ ਕਰਵਾਇਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਟੋਰਾਂਟੋ 'ਚ ਚੀਨੀ 'ਪੁਲਸ ਸਰਵਿਸ ਸਟੇਸ਼ਨਾਂ' ਦੀ ਜਾਂਚ ਕੀਤੀ ਸ਼ੁਰੂ
ਸ਼ਹੀਦੀ ਸਮਾਗਮ ਮੌਕੇ ਇਟਲੀ ਦੇ ਪ੍ਰਸਿੱਧ ਕਵੀਸ਼ਰ ਜੱਥੇ ਗਿਆਨੀ ਅੰਗਰੇਜ਼ ਸਿੰਘ ਤੇ ਗਿਆਨੀ ਬਖਤਾਵਰ ਸਿੰਘ ਦੇ ਜੱਥੇ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਬੇਮਿਸਾਲ ਸਹਾਦਤ ਦਾ ਹਾਲ ਕਵੀਸ਼ਰ ਵਾਰਾਂ ਰਾਹੀਂ ਸੰਗਤ ਦੇ ਸਨਮੁੱਖ ਕੀਤਾ, ਜਿਸ ਨੂੰ ਸਰਵਣ ਕਰ ਦਰਬਾਰ ਦੀਆਂ ਸੰਗਤਾਂ ਵਿੱਚ ਜਿੱਥੇ ਜੋਸ਼ ਦੇਖਣਯੋਗ ਸੀ ਉੱਥੇ ਭਾਵੁਕਤਾ ਨਾਲ ਮਨ ਸਾਂਤ ਹੋ ਗਏ।ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਸਮੂਹ ਸੇਵਾਦਾਰਾਂ ਦਾ ਅਤੇ ਕਵੀਸ਼ਰ ਜੱਥੇ ਦਾ ਗੁਰੂ ਦੀ ਬਖ਼ਸਿ਼ਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸ਼ਹੀਦੀ ਦਿਹਾੜੇ ਨੂੰ ਨੇਪੜੇ ਚਾੜਨ ਵਿੱਚ ਭਾਈ ਰਛਪਾਲ ਸਿੰਘ ਸਮਰਾ ,ਪ੍ਰਧਾਨ ,ਕਮੇਟੀ ਮੈਂਬਰ ਕੁਲਵਿੰਦਰ ਸਿੰਘ,ਸੁਖਵਿੰਦਰ ਸਿੰਘ,ਦਲਵਿੰਦਰ ਸਿੰਘ,ਮਨਜਿੰਦਰ ਸਿੰਘ,ਭੁਪਿੰਦਰ ਸਿੰਘ,ਬੱਗਾ ਸਿੰਘ,ਜਗਦੀਪ ਸਿੰਘ ਵਿੱਕੀ,ਪਰਮਜੀਤ ਸਿੰਘ ਆਦਿ ਨੇ ਅਹਿਮ ਸੇਵਾ ਨਿਭਾਈ।