ਇਟਲੀ : ਗੁਰਦੁਆਰਾ ਸਿੰਘ ਸਭਾ ਕੋਰਤੇਨੁਓਵਾ ਬੈਰਗਾਮੋ ਵਿਖੇ ਸੁਰ ਤਾਲ ਕੀਰਤਨ ਮੁਕਾਬਲੇ ਕਰਵਾਏ

Thursday, Nov 18, 2021 - 12:45 PM (IST)

ਇਟਲੀ : ਗੁਰਦੁਆਰਾ ਸਿੰਘ ਸਭਾ ਕੋਰਤੇਨੁਓਵਾ ਬੈਰਗਾਮੋ ਵਿਖੇ ਸੁਰ ਤਾਲ ਕੀਰਤਨ ਮੁਕਾਬਲੇ ਕਰਵਾਏ

ਰੋਮ (ਕੈਂਥ)-ਇਟਲੀ ’ਚ ਸਿੱਖ ਬੱਚਿਆਂ ਦੀ ਕੀਰਤਨ ਪ੍ਰਤੀ ਰੁਚੀ ਵਧਾਉਣ ਹਿੱਤ ਗੁਰਦੁਆਰਾ ਸਿੰਘ ਸਭਾ ਕੋਰਤੇਨੁਓਵਾ ਬੈਰਗਾਮੋ ਵਿਖੇ ਸੁਰ ਤਾਲ ਕੀਰਤਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ’ਚ ਜਸਮੀਨ ਕੌਰ ਨੇ ਪਹਿਲਾ, ਗੁਰਕੀਰਤ ਕੌਰ ਅਤੇ ਜਸਵੀਨ ਕੌਰ ਨੇ ਦੂਸਰਾ ਸਥਾਨ, ਦੂਸਰੇ ਗਰੁੱਪ ’ਚ ਜਸਮੀਤ ਕੌਰ ਪਾਰਮਾ ਨੇ ਪਹਿਲਾ ਸਥਾਨ, ਹਰਪ੍ਰੀਤ ਸਿੰਘ ਪਾਰਮਾ ਨੇ ਦੂਸਰਾ ਸਥਾਨ, ਗੁਰਨੀਤ ਕੌਰ ਅਤੇ ਸੁਖਮਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਗੁਰਕੀਰਤ ਸਿੰਘ ਪਾਰਮਾ ਨੇ ਸਰਵੋਤਮ ਤਬਲਾਵਾਦਕ ਦਾ ਖਿਤਾਬ ਹਾਸਿਲ ਕੀਤਾ । ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜੇਤੂ ਬੱਚਿਆਂ ਅਤੇ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ।


author

Manoj

Content Editor

Related News