ਇਟਲੀ ਤੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਖੁੱਲਣ ਜਾ ਰਿਹਾ ਫ੍ਰੀ ਡਾਇਲਸਿਸ ਸੈਂਟਰ ਭੁੱਲਥ ‘ਚ

Friday, Mar 26, 2021 - 11:06 AM (IST)

ਇਟਲੀ ਤੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਖੁੱਲਣ ਜਾ ਰਿਹਾ ਫ੍ਰੀ ਡਾਇਲਸਿਸ ਸੈਂਟਰ ਭੁੱਲਥ ‘ਚ

ਰੋਮ (ਕੈਂਥ): ਇਟਲੀ ਦੇ ਦਾਨੀ ਸੱਜਣਾਂ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ  ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਫ੍ਰੀ ਡਾਇਲਸਿਸ ਸੈਂਟਰ ਜੋ ਕਿ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੋਲ੍ਹਿਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਪਹਿਲੀ ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਢਾਕਾ ਪਹੁੰਚੇ ਪੀ.ਐੱਮ ਮੋਦੀ, ਦਿੱਤਾ ਗਿਆ ਗਾਰਡ ਆਫ ਆਨਰ

ਇਸ ਸਬੰਧੀ ਜਾਣਕਾਰੀ ਦਿੰਦੇ ਸ: ਫਲਜਿੰਦਰ ਸਿੰਘ ਫਾਊਂਡਰ ਮੈਂਬਰ ਨੇ ਦੱਸਿਆ ਕਿ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਪੰਜਾਬ ਵਿਚ ਦੂਸਰਾ ਅਤੇ ਦੁਆਬੇ ਵਿਚ ਪਹਿਲਾ ਫ੍ਰੀ ਡਾਇਲਸਿਸ ਸੈਂਟਰ ਹੋਵੇਗਾ ਜੋ ਕਿ 6 ਬੈਡ ਦਾ ਹੋਵੇਗਾ, ਜਿਸ ਨੂੰ ਐਨ,ਆਰ,ਆਈ ਭਰਾਵਾਂ ਦੇ ਸਹਿਯੋਗ ਨੇ ਨੇਪਰੇ ਚੜਿਆ ਹੈ। ਇਸ ਸੈਂਟਰ ਵਿਚ ਤਿੰਨ ਡਾਇਲਸਿਸ ਮਸ਼ੀਨਾ ਲੱਗ ਗਈਆਂ ਹਨ ਅਤੇ ਜਲਦ ਹੀ ਉਹਨਾਂ ਲੋੜਵੰਦਾਂ ਲਈ ਸਹਾਈ ਹੋਣਗੀਆਂ ਜੋ ਮਰੀਜ਼ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ। ਉਹਨਾ ਸਮੂਹ ਵੀਰਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ ਜਿਹਨਾਂ ਇਸ ਕਾਰਜ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।


author

Vandana

Content Editor

Related News