ਇਟਲੀ : ਕੋਵਿਡ-19 ਦੀ ਜੰਗ ਜਿੱਤਣ ਲਈ ਹੁਣ ਅਗਲਾ ਮੁਫ਼ਤ ਕੋਵਿਡ ਜਾਂਚ ਕੈਂਪ 11 ਮਈ ਨੂੰ

05/07/2021 4:17:03 PM

ਰੋਮ (ਕੈਂਥ): ਕੋਵਿਡ-19 ਨੇ ਜਿਸ ਤਰ੍ਹਾਂ ਇਟਲੀ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ, ਉਸ ਤੋਂ ਬਾਹਰ ਨਿਕਲਣ ਲਈ ਇਟਲੀ ਸਰਕਾਰ ਹਰ ਸੰਭਵ ਕੋਸ਼ਿਸ਼ ਨੂੰ ਅੰਜਾਮ ਦੇ ਰਹੀ ਹੈ। ਦੇਸ਼ ਭਰ ਵਿੱਚ ਜਿੱਥੇ ਐਂਟੀ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਿਸ਼ੇਸ਼ ਮੁਫ਼ਤ ਕੋਵਿਡ ਜਾਂਚ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਟਲੀ ਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਵਿੱਚ ਵੀ ਕੋਵਿਡ-19 ਜਾਂਚ ਕੈਂਪ ਉਚੇਚੇ ਤੌਰ 'ਤੇ ਪ੍ਰਵਾਸੀਆਂ ਲਈ ਲੱਗ ਰਹੇ ਹਨ, ਜਿਹਨਾਂ ਵਿੱਚ ਬਿਨਾਂ ਪੇਪਰਾਂ ਦੇ ਕਾਮਿਆਂ ਦੇ ਕੋਵਿਡ ਜਾਂਚ ਕੀਤੀ ਜਾ ਰਹੀ ਹੈ।

PunjabKesari

ਇਹ ਕੈਂਪ ਪਹਿਲਾਂ ਬੇਲਾਫਾਰਨੀਆਂ ਤੇ ਬੋਰਗੋ ਹਰਮਾਦਾ ਵਿਖੇ ਲੱਗ ਚੁੱਕੇ ਹਨ ਤੇ ਹੁਣ ਫੌਂਦੀ ਸ਼ਹਿਰ ਵਿਖੇ 11 ਮਈ 2021 ਦਿਨ ਮੰਗਲ਼ਵਾਰ ਨੂੰ ਲੱਗ ਰਿਹਾ ਹੈ ਜਿਹੜਾ ਸਵੇਰੇ 8.30 ਵਜੇ ਤੋਂ ਸ਼ਾਮ 8 ਵਜੇ ਤੱਕ ਹੋਵੇਗਾ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਸਿੰਘ ਸਭਾ ਫੌਂਦੀ ਦੇ ਮੁੱਖ ਸੇਵਾਦਾਰ ਭਾਈ ਤਲਵਿੰਦਰ ਸਿੰਘ ਨੇ ਦਿੰਦਿਆਂ ਕਿਹਾ ਕਿ ਫੌਂਦੀ ਵਿੱਚ ਪ੍ਰਵਾਸੀ ਕਾਮਿਆਂ ਦੀ ਕੋਵਿਡ ਜਾਂਚ ਲਈ ਇਹ ਕੈਂਪ ਉਚੇਚਾ ਲੱਗ ਰਿਹਾ ਹੈ ਜਿਸ ਦਾ ਸਭ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਸਾਡੀ ਕਰਮ ਭੂਮੀ ਇਟਲੀ ਕੋਵਿਡ-19 ਨਾਲ ਲੜ ਰਹੀ ਲੜਾਈ ਨੂੰ ਜਲਦ ਜਿੱਤ ਸਕੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ-ਆਸਟ੍ਰੇਲੀਆ 'ਚ ਰਹਿੰਦੇ NRI ਮਦਦ ਲਈ ਆਏ ਅੱਗੇ, 50 ਹਜ਼ਾਰ ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਦੇ ਦਿੱਤੇ ਆਰਡਰ

ਜ਼ਿਕਰਯੋਗ ਹੈ ਕਿ ਇਸ ਸਮੇ ਸੂਬੇ ਵਿੱਚ 329000 ਕੋਵਿਡ ਨਾਲ ਪ੍ਰਭਾਵਿਤ ਸਨ ਜਿਹਨਾਂ ਵਿੱਚੋਂ 282000 ਕੋਵਿਡ-19 ਦੀ ਲੜਾਈ ਜਿੱਤ ਕੇ ਤੰਦਰੁਸਤੀ ਤੇ ਖ਼ੁਸ਼ਹਾਲੀ ਵਾਲੀ ਜ਼ਿੰਦਗੀ ਮਾਣ ਰਹੇ ਹਨ। ਬਾਕੀ ਮਰੀਜ਼ ਵੀ ਦਿਨੋ ਦਿਨ ਤੰਦਰੁਸਤੀ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਹਨ। ਬੇਲਾਫਾਰਨੀਆ ਵਿੱਚ ਲੱਗੇ ਦੂਜੇ ਕੋਵਿਡ ਜਾਂਚ ਕੈਂਪ ਵਿੱਚ ਭਾਰਤੀ ਭਾਇਚਾਰੇ ਦੇ ਲੋਕਾਂ ਦੀ ਗਿਣਤੀ ਕੋਵਿਡ ਪ੍ਰਭਾਵਿਤ ਹੋਣ ਵਿੱਚ ਨਾਂਹ ਦੇ ਬਰਾਬਰ ਰਹੀ ਜੋ ਕਿ ਭਾਈਚਾਰੇ ਲਈ ਚੰਗੀ ਖ਼ਬਰ ਹੈ।


Vandana

Content Editor

Related News