ਭਾਰਤੀਆਂ ਲਈ ਵੱਡੀ ਖਬਰ, ਇਟਲੀ ''ਚ 6 ਲੱਖ ਵਿਦੇਸ਼ੀ ਕਾਮੇ ਹੋ ਸਕਦੇ ਨੇ ਪੱਕੇ
Friday, Feb 14, 2020 - 04:59 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਸਰਕਾਰੀ ਅੰਕੜਿਆਂ ਮੁਤਾਬਿਕ ਇਟਲੀ ਵਿਚ ਕੋਈ ਸਾਢੇ 5 ਲੱਖ ਦੇ ਕਰੀਬ ਵਿਅਕਤੀ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਜਿਹਨਾਂ ਕੋਲ ਕੰਮ ਤਾਂ ਹੈ ਪਰ ਪੱਕੇ ਪੇਪਰ ਨਾ ਹੋਣ ਦੀ ਸੂਰਤ ਵਿੱਚ ਉਹ ਮਾਲਕ ਨਾਲ ਕੰਮ ਦਾ ਕੰਟਰੈਕਟ ਨਹੀਂ ਕਰ ਪਾਉਂਦੇ। ਅਜਿਹੀ ਸਥਿਤੀ ਵਿਚ ਸਰਕਾਰ ਦਾ ਲੱਖਾਂ ਯੂਰੋ ਦਾ ਟੈਕਸ ਚੋਰੀ ਹੋ ਰਿਹਾ ਹੈ। ਸ਼ਾਇਦ ਇਸੇ ਕਰਕੇ ਇਟਲੀ ਸਰਕਾਰ ਇਹਨਾਂ ਗੈਰਕਾਨੂੰਨੀ ਤਰੀਕੇ ਰਹਿਣ ਵਾਲੇ 6 ਲੱਖ ਤੋ ਵੱਧ ਲੋਕਾਂ ਨੂੰ ਪੱਕੇ ਕਰਨ ਲਈ ਸੋਚ ਵਿਚਾਰ ਕਰ ਰਹੀ ਹੈ।
ਜੇ ਸਰਕਾਰ ਅਜਿਹਾ ਫੈਸਲਾ ਲੈਂਦੀ ਹੈ ਇੱਥੇ ਰਹਿਣ ਵਾਲੇ ਬਹੁਤ ਸਾਰੇ ਗੈਰ ਕਾਨੂੰਨੀ ਵਿਦੇਸ਼ੀ ਪੱਕੇ ਪੇਪਰ ਬਣਾਉਣ ਵਿਚ ਕਾਮਯਾਬ ਹੋ ਜਾਣਗੇ। ਉਥੇ ਸਰਕਾਰੀ ਖਜ਼ਾਨੇ ਵਿੱਚ ਅਰਬਾਂ ਯੂਰੋ ਵੀ ਇਕੱਠੇ ਹੋ ਜਾਣਗੇ, ਜਿਸ ਨਾਲ ਦੇਸ਼ ਅਰਥ ਵਿਵਸਥਾ ਨੂੰ ਬਲ ਮਿਲੇਗਾ। ਸ਼ਾਇਦ ਇਸੇ ਕਰਕੇ ਹਰ ਸਾਲ ਖੋਲ੍ਹਣ ਵਾਲੇ 9 ਮਹੀਨਿਆਂ ਦੇ ਪੇਪਰਾਂ ਬਾਰੇ ਤਸਵੀਰ ਸਾਫ ਨਹੀ ਹੋ ਰਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਸਾਲ 2012 ਵਿਚ ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੱਕੇ ਕੀਤਾ ਗਿਆ ਸੀ। ਅਨੁਮਾਨ ਲਾਇਆ ਜਾ ਰਿਹਾ ਹੈ ਇ ਇਹਨਾਂ ਪੇਪਰਾਂ ਨੂੰ ਲੈਕੇ ਜੂਨ-ਜੁਲਾਈ ਮਹੀਨੇ ਤੱਕ ਤਸਵੀਰ ਸਾਫ ਹੋ ਜਾਵੇਗੀ।