ਇਟਲੀ ਨੇ ਬ੍ਰਾਜ਼ੀਲ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ''ਤੇ 31 ਜਨਵਰੀ ਤੱਕ ਲਗਾਈ ਪਾਬੰਦੀ

Sunday, Jan 17, 2021 - 05:22 PM (IST)

ਰੋਮ/ਇਟਲੀ (ਕੈਂਥ): ਇਟਲੀ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾ ਚੁੱਕੇ ਹਨ। ਆਏ ਦਿਨ ਇਟਲੀ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਲਾਗ ਰੋਕਣ ਲਈ ਨਵੀਆਂ ਪਾਬੰਦੀਆ ਲਗਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਇਹ ਮਹਾਮਾਰੀ ਆਏ ਦਿਨ ਨਵੇਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਪ੍ਰਭਾਵਿਤ ਕਰ ਰਹੀ ਹੈ, ਜਿਸ ਦੇ ਮੱਦੇਨਜਰ ਸਰਕਾਰ ਵਲੋਂ ਪਹਿਲਾਂ ਹੀ ਕਈ ਦੇਸ਼ਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। 

ਹੁਣ ਇਟਲੀ ਦੇ ਸਿਹਤ ਮੰਤਰੀ ਰੋਬੇਂਰਤੋ ਸੰਪਰੇਂਜਾ ਵਲੋਂ ਆਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਦੇਸ਼ ਤੋਂ ਆਉਣ ਵਾਲੀਆ ਹਵਾਈ ਉਡਾਣਾਂ ਤੇ 31 ਜਨਵਰੀ ਤੱਕ ਪਾਬੰਦੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪਿਛਲੇ 14 ਤੋਂ ਬ੍ਰਾਜ਼ੀਲ ਤੋਂ ਹੁੰਦੇ ਹੋਏ ਇਟਲੀ ਵਿੱਚ ਦਾਖਲ ਹੋਏ ਹਨ ਉਨ੍ਹਾਂ ਨੂੰ ਹਰ ਹਾਲਤ ਵਿੱਚ ਇਕਾਂਤਵਾਸ ਵਿਚ ਰਹਿਣਾ ਪਾਵੇਗਾ ਅਤੇ ਉਨ੍ਹਾਂ ਲੋਕਾਂ ਆਪਣੇ ਇਲਾਕੇ ਦੇ ਨਜ਼ਦੀਕੀ ਸਿਹਤ ਵਿਭਾਗ ਨੂੰ ਇਸ ਸੰਬੰਧੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ। ਉਨ੍ਹਾਂ ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਕਿਹਾ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾ ਇਸ ਮਹਾਮਾਰੀ ਨੂੰ ਰੋਕਣ ਲਈ ਹੁਣ ਅਸੀਂ ਕਿਸੇ ਕਿਸਮ ਦਾ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦੇ ਕਿਉਂਕਿ ਇਟਲੀ ਵਿੱਚ ਪਹਿਲਾਂ ਹੀ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ, ਜਿਸ ਦੇ ਮੱਦੇਨਜ਼ਰ ਇਟਲੀ ਵਿੱਚ ਸਖ਼ਤੀ ਕਰਨੀ ਜ਼ਰੂਰੀ ਹੋਵੇਗੀ

ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਜੋਅ ਬਾਈਡੇਨ ਦੇ ਪ੍ਰਸ਼ਾਸਨ 'ਚ 20 ਭਾਰਤੀ-ਅਮਰੀਕੀ ਨਾਮਜ਼ਦ

ਦੂਜੇ ਪਾਸੇ ਇਟਲੀ ਸਰਕਾਰ ਨੇ ਲਮਬਾਰਦੀਆ, ਸੀਚੀਲੀਆ ਅਤੇ ਬਲਜਾਨੋ ਨੂੰ 17 ਜਨਵਰੀ ਤੋਂ ਇੱਕ ਵਾਰ ਫਿਰ ਤੋਂ ਰੈੱਡ ਜੋਨ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਇਹਨਾਂ ਸੂਬਿਆਂ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਇਟਲੀ ਵਿੱਚ ਬੀਤੇ 24 ਘੰਟਿਆਂ ਦੌਰਾਨ 16,310 ਨਵੇਂ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਅਤੇ ਹੁਣ ਤੱਕ 81,800 ਲੋਕਾਂ ਦੀਆ ਇਸ ਮਹਾਮਾਰੀ ਦੇ ਕਾਰਨ ਮੌਤਾਂ ਹੋ ਚੁੱਕੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ


Vandana

Content Editor

Related News