ਇਟਲੀ ''ਚ ਕਰੂਜ਼ ਜਹਾਜ਼ ਹੋਇਆ ਬੇਕਾਬੂ, ਜੇਟੀ ਤੇ ਕਿਸ਼ਤੀ ਨੂੰ ਮਾਰੀ ਟੱਕਰ
Sunday, Jun 02, 2019 - 04:00 PM (IST)

ਰੋਮ (ਭਾਸ਼ਾ)— ਇਟਲੀ ਦੇ ਵੈਨਿਸ ਵਿਚ ਐਤਵਾਰ ਨੂੰ ਬੰਦਰਗਾਹ 'ਤੇ ਆਉਂਦੇ ਹੋਏ ਇਕ ਕਰੂਜ਼ ਜਹਾਜ਼ ਬੇਕਾਬੂ ਹੋ ਗਿਆ। ਇਸ ਮਗਰੋਂ ਜਹਾਜ਼ ਨੇ ਜੇਟੀ ਅਤੇ ਇਕ ਸੈਲਾਨੀ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ।
ਜਾਣਕਾਰੀ ਮੁਤਾਬਕ ਵੈਨਿਸ ਦੇ ਗਿਉਡੇਕਾ ਕੈਨਾਲ ਸਥਿਤ ਸੈਨ ਬੈਸਿਲਿਓ-ਜਨੇਰੇ ਵਿਚ ਵਾਪਰੇ ਹਾਦਸੇ ਵਿਚ ਦੋ ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਏ। ਦੋ ਹੋਰ ਲੋਕਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਜ਼ਖਮੀ ਲੋਕ ਕਿਹੜੇ ਦੇਸ਼ ਦੇ ਨਾਗਰਿਕ ਹਨ।