ਇਟਲੀ ਦੇ ਕੋਰੋਨਾ ਮ੍ਰਿਤਕਾਂ ਦੀ ਯਾਦ ''ਚ ਗੁਰਦੁਆਰਾ ਸਿੰਘ ਸਭਾ ਪਾਰਮਾ ਨੇ ਲਗਾਏ ਪੌਦੇ

Sunday, Apr 11, 2021 - 02:16 PM (IST)

ਰੋਮ (ਕੈਂਥ): ਕੋਰੋਨਾ ਵਾਇਰਸ ਨਾਮ ਦੀ ਮਹਾਮਾਰੀ ਕਾਰਨ ਪੂਰੀ ਦੁਨੀਆ ਵਿੱਚ ਆਏ ਦਿਨ ਮਰੀਜ਼ਾਂ ਦੀ ਅਤੇ ਇਸ ਮਹਾਮਾਰੀ ਤੋਂ ਜ਼ਿੰਦਗੀ ਦੀ ਜੰਗ ਹਾਰਨ ਵਾਲੇ ਲੋਕਾਂ ਦੀ ਗਿਣਤੀ ਦਿਨ ਭਰ ਦਿਨ ਵਧਦੀ ਜਾ ਰਹੀ ਹੈ।ਇਟਲੀ ਵਿੱਚ ਕੋਵਿਡ ਮਹਾਮਾਰੀ ਨਾਲ ਇੱਕ ਲੱਖ ਤੋ ਵੀ ਵੱਧ ਮਨੁੱਖੀ ਜਾਨਾਂ ਚਲੇ ਗਈਆਂ ਹਨ ਅਤੇ ਹੁਣ ਵੀ ਆਏ ਦਿਨ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਕੇ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। 

PunjabKesari

ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪਾਰਮਾ ਵਲੋਂ ਹਸਪਤਾਲ਼ ਮਾਜ਼ੋਰੇ ਦੀ ਪਾਰਮਾ ਵਿਖੇ ਕੋਰੋਨਾ ਵਾਇਰਸ ਦੇ ਨਾਲ ਕੀਮਤੀ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ, ਉਨ੍ਹਾਂ ਦੀ ਯਾਦ ਵਿੱਚ ਹਸਪਤਾਲ ਦੀ ਪਾਰਕ ਵਿੱਚ ਪੌਦੇ ਲਗਾ ਕੇ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ਼ ਦਾ ਜਿੰਮਾ ਭਾਰਤੀ ਕਮਿਊਨਟੀ ਅਤੇ ਨਰਸਿੰਗ ਦਾ ਕੋਰਸ ਕਰਦੇ ਵਿਦਿਆਰਥੀਆਂ ਵਲੋਂ ਉਠਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਸੰਬੰਧੀ ਜਾਰੀ ਕੀਤੀ ਚਿਤਾਵਨੀ

ਇਸ ਮੌਕੇ ਹਸਪਤਾਲ ਦੇ ਕਰਮਚਾਰੀਆਂ ਦੇ ਨਾਲ ਨਾਲ ਗੁਰਦੁਆਰਾ ਸਿੰਘ ਸਭਾ ਪਾਰਮਾ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਵਿੱਚ ਪ੍ਰਧਾਨ ਲਖਵਿੰਦਰ ਸਿੰਘ, ਵਾਇਸ ਪ੍ਰਧਾਨ ਭੁਪਿੰਦਰ ਸਿੰਘ, ਮੈਂਬਰ ਆਤਮਾ ਸਿੰਘ, ਬਾਬਾ ਜਰਨੈਲ ਸਿੰਘ, ਲਖਵਿੰਦਰ ਸਿੰਘ ਮੁਲਤਾਨੀ, ਜੈਦੇਵ, ਅਮਿਤੋਜ ਸਿੰਘ ਅਤੇ ਪ੍ਰੋਫੈਸਰ ਜਸਪਾਲ ਸਿੰਘ ਹਾਜ਼ਰ ਸਨ।ਕਮੇਟੀ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਮਾ ਅਤੇ  ਰਿਜੋਏਮੀਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਦੂਜੇ ਪਾਸੇ ਪਾਰਮਾ ਹਸਪਤਾਲ ਦੇ ਡਾਇਰੈਕਟਰ ਮਾਸੀਮੋ ਫਾਬੀ ਅਤੇ ਸੰਦਰੀਨੋ ਮਾਰਾਂ ਨੇ ਸਿੱਖ ਧਰਮ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ।


Vandana

Content Editor

Related News