ਕੋਰੋਨਾ ਦਾ ਕਹਿਰ, ਇਟਲੀ ''ਚ 6 ਅਪ੍ਰੈਲ ਤੱਕ ਵਧੀ ਪਾਬੰਦੀ ਦੀ ਮਿਆਦ

03/03/2021 6:15:15 PM

ਰੋਮ (ਵਾਰਤਾ) ਕੋਰੋਨਾ ਵਾਇਰਸ ਮਹਾਮਾਰੀ ਨਾਲ ਗੰਭੀਰ ਰੂਪ ਨਾਲ ਜੂਝ ਰਹੇ ਇਟਲੀ ਵਿਚ ਇਸ ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਕ ਡਿਕਰੀ ਮਤਲਬ ਫਰਮਾਨ ਜਾਰੀ ਕੀਤਾ ਹੈ। ਇਸ ਮੁਤਾਬਕ ਮੌਜੂਦਾ ਪਾਬੰਦੀਆਂ ਨੂੰ 6 ਅਪ੍ਰੈਲ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਮਾਰਿਯੋ ਡ੍ਰਾਘੀ ਨੇ ਸਰਕਾਰੀ ਡਿਕਰੀ 'ਤੇ ਦਸਤਖ਼ਤ ਕਰਕੇ ਪਾਬੰਦੀਆਂ ਨੂੰ 6 ਅਪ੍ਰੈਲ ਤੱਕ ਵਧਾਉਣ ਦੀ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ - ਚੀਨ ਦਾ ਜੂਨ ਤੱਕ 40 ਫੀਸਦੀ ਲੋਕਾਂ ਦਾ ਟੀਕਾਕਰਨ ਦਾ ਉਦੇਸ਼

ਇਟਲੀ ਵਿਚ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਲੋਕਾਂ ਦੇ ਇਕ ਸਥਾਨ 'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਣ ਦੇ ਇਲਾਵਾ ਜਨਤਕ ਸਥਾਨਾਂ 'ਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਅਤੇ ਮਾਸਕ ਪਾਉਣਾ ਲਾਜਮੀ ਕਰ ਦਿੱਤਾ ਗਿਆ ਹੈ। ਕੋਰੋਨਾ ਪ੍ਰਭਾਵਿਤ ਇਟਲੀ ਦੇ ਵੱਖ-ਵੱਖ ਸੂਬਿਆਂ ਨੂੰ ਸ਼੍ਰੇਣੀਆਂ ਵਿਚ ਵੰਡ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਟਲੀ ਵਿਚ ਹੁਣ ਤੱਕ ਕੋਰੋਨਾ ਨਾਲ 29.55 ਲੱਖ ਲੋਕ ਪੀੜਤ ਹੋ ਚੁੱਕੇ ਹਨ ਜਦਕਿ 98,288 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਇਟਲੀ ਵਿਚ ਪਾਬੰਦੀ ਮਿਆਦ ਵਧਣ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News