ਇਟਲੀ ''ਚ ਮਹਿੰਗਾਈ ਕਾਰਨ ਮਚੀ ਹਾਹਾਕਾਰ, ਆਮ ਆਦਮੀ ਮੇਲੋਨੀ ਸਰਕਾਰ ਵਿਰੁੱਧ ਸੜਕਾਂ ''ਤੇ (ਤਸਵੀਰਾਂ)

Sunday, Nov 19, 2023 - 03:46 PM (IST)

ਰੋਮ/ਇਟਲੀ (ਦਲਵੀਰ ਕੈਂਥ): ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਖੁਸ਼ਹਾਲ ਬਣਾਉਣ ਲਈ ਆਏ ਦਿਨ ਮਹਿੰਗਾਈ ਦੇ ਮੱਦੇਨਜ਼ਰ ਭੱਤੇ ਦੇ ਰਹੀ ਹੈ, ਪਰ ਇਸ ਦੇ ਬਾਵਜੂਦ ਇਟਲੀ ਦੇ ਨਾਗਰਿਕ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਕਿਉਂਕਿ ਇਟਲੀ ਵਿੱਚ ਦਿਨੋ ਦਿਨ ਵੱਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕਵਿਪੋ,  ਤੋੜ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਮਹਿੰਗਾਈ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ। ਜੇਕਰ ਗੱਲ ਇਸ ਸਾਲ ਦੀ ਹੀ ਕੀਤੀ ਜਾਵੇ ਤਾਂ ਇਸ ਸਾਲ ਤੋਂ ਇਟਲੀ ਵਿੱਚ ਆਮ ਵਿਅਕਤੀ ਦੀ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਮੁੱਲ ਆਮ ਵਧੇਰੇ ਵੱਧਣ ਨਾਲ ਗਰੀਬ ਤਬਕਾ ਭੁੱਖਾ ਮਰਨ ਕਿਨਾਰੇ ਹੈ। 

PunjabKesari

ਦੇਸ਼ ਵਿੱਚ ਵੱਧ ਰਹੀ ਮਹਿਗਾਈ ਵਿਰੁੱਧ ਇਟਲੀ ਦੀਆਂ ਦੋ ਪ੍ਰਸਿੱਧ ਜਨਤਕ ਸੰਸਥਾਵਾਂ ਜਿਹੜੀਆਂ ਸਦਾ ਹੀ ਮਜ਼ਦੂਰ ਵਰਗ ਨਾਲ ਮੋਢਾ ਲਾ ਉਹਨਾਂ ਦੇ ਹੱਕਾਂ ਲਈ ਲੜਦੀਆਂ ਹਨ ਸੀ.ਜੀ.ਆਈ.ਐਲ ਤੇ ਓ.ਆਈ.ਐਲ ਵਲੋਂ ਲਾਸੀਓ ਸੂਬੇ ਦੇ ਮਹਿੰਗਾਈ ਨਾਲ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਨਾਲ ਰਾਜਧਾਨੀ ਰੋਮ ਦੇ ਪ੍ਰਸਿੱਧ ਸਥਾਨ ਪਿਆਸਾ ਦੱਲ ਪੌਪਲੋ ਵਿਖੇ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਮੇਲੋਨੀ ਸਰਕਾਰ ਵਿਰੱੁਧ ਰੋਸ ਪ੍ਰਦਰਸ਼ਨ ਕੀਤਾ ਗਿਆ। ਸੀ.ਜੀ.ਆਈ.ਐਲ ਦੇ ਜਨਰਲ ਸੈਕਟਰੀ ਪੀਏਪਾਬਲੋ ਬੋਬਰਦੇਈਰੀ ਤੇ ਓ.ਆਈ.ਐਲ ਦੇ ਜਨਰਲ ਸੈਕਟਰੀ ਮਾਓਰੀਸੀਓ ਲਣਦੀਨੀ ਦੀ ਰਹਿਨੁਮਾਈ ਹੇਠ ਠਾਠਾਂ ਮਾਰਦਾ ਇੱਕਠ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਹ ਵਿੱਚ ਨਾਅਰੇਬਾਜ਼ੀ ਕੀਤੀ ਗਈ। ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਕਾਮਿਆਂ, ਪੈਨਸ਼ਨ ਲ਼ੈਣ ਵਾਲਿਆਂ ਤੇ ਆਮ ਨਾਗਰਿਕਾਂ ਦੀ ਮਿਹਨਤ ਰਾਸ਼ੀ ਵਿੱਚ ਵਾਧਾ ਕਰਨ ਦੀ ਮੰਗ ਰੱਖੀ ਗਈ। 

PunjabKesari

ਇਸ ਮੌਕੇ ਪਬਲਿਕ ਟਰਾਂਸਪੋਰਟ ਜਿਵੇ ਬੱਸਾਂ, ਰੇਲਾਂ ਦੀ ਵੀ 4 ਘੰਟੇ ਹੜਤਾਲ ਕੀਤੀ ਗਈ ਅਤੇ ਸੰਸਥਾ ਵਲੋਂ 8 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਦੂਜੇ ਪਾਸੇ ਵਿੱਦਿਅਕ ਅਦਾਰੇ, ਬੈਂਕਾਂ ਤੇ ਡਾਕਘਰ ਆਦਿ ਆਮ ਨਾਗਰਿਕਾਂ ਲਈ ਖੁੱਲ੍ਹੇ ਰਹੇ। ਇਸ ਰੋਸ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਟਾਲੀਅਨ ਲੋਕਾਂ ਵਲੋ ਸ਼ਮੂਲੀਅਤ ਕੀਤੀ ਗਈ ਪਰ ਭਾਰਤੀ ਕਾਮਿਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਸਿਰ ਕੱਢਵੇਂ ਆਗੂ ਤੇ ਲੋਕ ਇਸ ਪ੍ਰਦਰਸ਼ਨ ਵਿੱਚ ਕਿਧਰੇ ਵੀ ਨਜ਼ਰੀ ਨਾ ਆਏ ਜਿਹੜਾ ਕਿ ਸਭ ਲਈ ਸਵਾਲੀਆਂ ਚਿੰਨ੍ਹ ਰਿਹਾ। ਇਸ ਰੋਸ ਮੁਜਾਹਰੇ ਵਿੱਚ ਹਰ ਵਰਗ ਤੇ ਕਈ ਦੇਸ਼ਾਂ ਦੇ ਲੋਕਾਂ ਨੇ ਹਾਅ ਦਾ ਨਆਰਾ ਮਾਰਿਆ ਗਿਆ ਕਿਉਂਕਿ ਸੰਸਥਾਵਾਂ ਵੱਲੋਂ ਇਟਲੀ ਦੇ ਨਾਗਰਿਕਾਂ ਲਈ ਤੇ ਮਹਿੰਗਾਈ ਖ਼ਿਲਾਫ਼ ਮੌਜੂਦਾ ਸਰਕਾਰ ਵਿਰੁੱਧ ਲੜੀ ਜਾ ਰਹੀ ਸੀ  ਨਾ ਕਿ ਕਿਸੇ ਇੱਕ ਵਰਗ ਦੇਸ਼ ਲਈ। ਇਸ ਲਈ ਇਸ ਮੁਜਾਹਰੇ ਲੋਕ ਹਿੱਤਾਂ ਲਈ ਹੋਣ ਕਾਰਨ ਹਰ ਉਸ ਸਖ਼ਸ ਦਾ ਸਮੂਲੀਅਤ ਕਰਨਾ ਜਰੂਰੀ ਹੁੰਦਾ ਜਿਹੜਾ ਇਹ ਸਮਝਦਾ ਹੈ ਕਿ ਆਮ ਆਦਮੀ ਨਾਲ ਹਾਕਮ ਧਿਰਾਂ ਧੱਕਾ ਕਰ ਰਹੀਆਂ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ਦੇ ਮੁੱਖ ਹਸਪਤਾਲ 'ਚ ਬਾਕੀ ਬਚੇ ਮਰੀਜ਼ਾਂ 'ਚੋਂ 32 ਬੱਚਿਆਂ ਦੀ ਹਾਲਤ ਗੰਭੀਰ

ਉਹਨਾਂ ਨੂੰ ਨੀਂਦ ਤੋਂ ਜਗਾਉਣ ਲਈ ਅਜਿਹੇ ਮੁਜ਼ਾਰਹੇ ਲਾਜ਼ਮੀ ਹਨ ਪਰ ਅਫ਼ਸੋਸ ਭਾਰਤੀ ਮਜ਼ਦੂਰ ਤੇ ਆਗੂ ਕਿਉਂ ਗੈਰ-ਹਾਜ਼ਰ ਰਹੇ? ਇਹ ਉਹ ਹੀ ਦੱਸ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਇਕੱਠ ਨੇ ਸਰਕਾਰ ਦੀ ਨੀਂਦ ਜ਼ਰੂਰ ਉਡਾਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਮੌਕੇ ਦੀ ਮੇਲੋਨੀ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਿ ਨਵਾਂ ਕਰੇਗੀ ਤਾਂ ਦੇਸ਼ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇ ਤੇ ਮਹਿੰਗਾਈ ਨੂੰ ਵੀ ਨੱਥ ਪੈ ਸਕੇ। ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਇਸ ਮੁਜ਼ਾਹਰੇ ਪ੍ਰਤੀ ਦੇਸ਼ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਇਹ ਮੁਜ਼ਾਹਰਾ ਉਹਨਾਂ ਦੇ ਬਜਟ ਦੇ ਐਲਾਨ ਤੋਂ ਪਹਿਲਾਂ ਦਾ ਹੀ ਰੱੱਖਿਆ ਗਿਆ ਸੀ ਤੇ ਉਹਨਾਂ ਦੀ ਸਰਕਾਰ ਤਾਂ ਆਮ ਲੋਕਾਂ ਲਈ ਸੁੱਖ-ਸਹੂਲਤਾਂ ਮੁਹੱਈਆਂ ਕਰਵਾਉਣ ਵਿੱਚ ਜੁੱਟੀ ਹੋਈ ਹੈ। ਇਸ ਮੁਜ਼ਾਹਰੇ ਪ੍ਰਤੀ ਲੋਕਾਂ ਦਾ ਰੁਝਾਨ ਨਾਂਹ ਦੇ ਬਰਾਬਰ ਰਿਹਾ। ਲੋਕ ਰੋਜ ਵਾਂਗਰ ਆਪਣੇ ਕੰਮਾਂ ਵਿੱਚ ਮਸ਼ਰੂਫ ਹੋ ਸਰਕਾਰ ਦੇ ਫ਼ੈਸਲਿਆਂ 'ਤੇ ਹਮਾਇਤ ਦੀ ਮੋਹਰ ਲਗਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News