ਇਟਲੀ ''ਚ ਕੋਰੋਨਾਵਾਇਰਸ ਦੇ ਕਾਰਨ ਆਮ ਲੋਕ ਹੋ ਰਹੇ ਹਨ ਖੱਜਲ ਖੁਆਰ
Sunday, Dec 13, 2020 - 04:38 PM (IST)
ਰੋਮ/ਇਟਲੀ (ਕੈਂਥ): ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਪ੍ਰਕੋਪ ਮੌਜੂਦਾ ਸਮੇਂ ਵਿੱਚ ਪੂਰੀ ਦੁਨੀਆ ਵਿੱਚ ਫੈਲ ਚੁੱਕਾ ਹੈ। ਇਟਲੀ ਵਿੱਚ ਇਸ ਮਹਾਮਾਰੀ ਦਾ ਪ੍ਰਕੋਪ ਫਰਵਰੀ ਵਿੱਚ ਸ਼ੁਰੂ ਹੋਇਆ ਸੀ। ਇਸ ਮਹਾਮਾਰੀ ਦੇ ਕਾਰਨ ਇਟਲੀ ਵਿੱਚ ਹੁਣ ਤੱਕ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਹੁਣ ਵੀ ਆਏ ਦਿਨ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਜਦੋਂ ਤੋਂ ਇਟਲੀ ਵਿੱਚ ਕੋਰੋਨਾ ਨੇ ਪੈਰ ਪਸਾਰੇ ਸਨ, ਉਸ ਦਿਨ ਤੋਂ ਹੀ ਆਮ ਲੋਕਾਂ ਨੂੰ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵਕਿ ਕੋਰੋਨਾਵਾਇਰਸ ਤੋਂ ਪਹਿਲਾਂ ਜਿਆਦਾਤਰ ਆਮ ਲੋਕਾਂ ਦੇ ਕੰਮ ਜਿਵੇਂ ਡਾਕਟਰ ਦੇ ਕੋਲ ਜਾਣਾ, ਡਾਕਘਰ, ਬੈਂਕ, ਪੇਪਰ ਰੀਨਿਊ ਕਰਵਾਉਣ ਵਾਲੇ ਵਕੀਲਾਂ ਨਾਲ ਸਲਾਹ ਮਸ਼ਵਰਾ, ਇੰਮੀਗ੍ਰੇਸ਼ਨ ਦਫਤਰ, ਸਿਹਤ ਸੰਬੰਧੀ, ਹਸਪਤਾਲਾ, ਫੈਮਿਲੀ ਡਾਕਟਰ ਆਦਿ ਬਿਨਾਂ ਅਪੁਆਇੰਟਮੈਂਟ ਜਾ ਸਕਦੇ ਸੀ ਪਰ ਕੋਰੋਨਾਵਾਇਰਸ ਕਰਕੇ ਮੌਜੂਦਾ ਸਮੇਂ ਦੌਰਾਨ ਬਿਨਾਂ ਅਪੁਆਇੰਟਮੈਂਟ ਤੋਂ ਤੁਸੀਂ ਕਿਤੇ ਵੀ ਕੋਈ ਕੰਮ ਨਹੀਂ ਕਰਵਾ ਸਕਦੇ, ਜਿਸ ਦੀ ਵਜ੍ਹਾ ਕਾਰਨ ਆਮ ਲੋਕਾਂ ਨੂੰ ਬਹੁਤ ਹੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਅਪਮਾਨ
ਜ਼ੇਕਰ ਕੋਈ ਵਿਅਕਤੀ ਆਪਣੇ ਕੰਮ ਵਾਲੇ ਅਦਾਰਿਆਂ ਤੋਂ ਜ਼ਰੂਰੀ ਕੰਮਾ ਲਈ ਛੁੱਟੀ ਮੰਗਦੇ ਹਨ ਪਹਿਲਾਂ ਤਾ ਛੁੱਟੀ ਮਿਲਦੀ ਨਹੀਂ ਪਰ ਜ਼ੇਕਰ ਛੁੱਟੀ ਮਿਲਦੀ ਹੈ ਤਾ ਜ਼ਿਆਦਾ ਲੋਕਾਂ ਦਾ ਇੱਕਠ ਹੋਣ ਕਰਕੇ ਕੰਮ ਨਹੀਂ ਹੁੰਦਾ ਤਾਂ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਜੇਕਰ ਕੋਈ ਵਿਅਕਤੀ ਅਪੁਆਇਟਮੈਂਟ ਲੈ ਕੇ ਕੰਮ ਤੋਂ ਛੁੱਟੀ ਲੈ ਕੇ ਵੀ ਜਾਂਦੇ ਹਨ ਤਾਂ ਸਰਕਾਰ ਵੱਲੋਂ ਬਣਾਏ ਕੋਰੋਨਾ ਨਾਲ ਸੰਬੰਧਿਤ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਆਮ ਲੋਕਾਂ ਵਿੱਚ ਫਾਸਲਾ ਬਣਾਕੇ ਰੱਖਣਾ ਪੈਂਦਾ ਹੈ। ਕਈ ਵਾਰ ਤਾਂ ਜਿਹੜੇ ਗੈਰਸਰਕਾਰੀ ਜਾ ਸਰਕਾਰੀ ਅਦਾਰਿਆਂ ਵਿੱਚ ਤੁਹਾਡੀ ਅਪੁਆਇਮੈਂਟ ਹੁੰਦੀ ਹੈ ਤਾਂ ਉਸ ਅਦਾਰੇ ਦਾ ਬੰਦ ਕਰਨ ਦਾ ਸਮਾਂ ਹੋਣ ਕਰਕੇ ਇਹ ਸੁਣ ਕੇ ਮੁੜਨਾ ਪੈਦਾ ਹੈ ਕਿ ਅੱਜ ਕੰਮ ਸਮਾ ਸਮਾਪਤ ਹੋ ਗਿਆ ਹੈ ਤੁਸੀਂ ਅਗਲੇ ਦਿਨਾਂ ਦੀ ਅਪੁਆਇਟਮੈਂਟ ਲੈ ਕੇ ਆਓ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁਝ ਨੌਜਵਾਨਾਂ ਨੇ ਨਾਮ ਗੁਪਤ ਰਖਦਿਆਂ ਦੱਸਿਆ ਕਿ ਕੋਰੋਨਾਵਾਇਰਸ ਦੇ ਕਾਰਨ ਆਮ ਅਤੇ ਖਾਸ ਲੋਕਾਂ ਵਿੱਚ ਡਰ ਵੀ ਹੈ ਅਤੇ ਇਸ ਮੌਜੂਦਾ ਸਮੇਂ ਦੌਰਾਨ ਖੱਜਲ ਖ਼ੁਆਰੀ ਜ਼ਿਆਦਾ ਹੋਣ ਕਰਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਜੇਕਰ ਅਸੀਂ ਉਨ੍ਹਾਂ ਅਦਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਾਡਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਤਾਂ ਉਹ ਅੱਗੇ ਤੋਂ ਇਹ ਕਹਿ ਕੇ ਸੰਬੋਧਨ ਕਰਦੇ ਹਨ ਕਿ ਸਾਨੂੰ ਆਪਣਾ, ਤੁਹਾਡਾ ਖਿਆਲ ਰੱਖਣਾ ਪੈਂਦਾ ਹੈ ਅਤੇ ਅਸੀਂ ਕੋਰੋਨਾ ਸੰਬੰਧੀ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਸਮਝਦੇ ਹਾਂ ਜਾਂ ਫਿਰ ਸਾਨੂੰ ਮਾਫ ਕਰ ਦਿਉ ਤੁਸੀਂ ਫਿਰ ਅਗਲੇ ਦਿਨ ਆ ਜਾਣਾ।
ਨੋਟ- ਇਟਲੀ 'ਚ ਕੋਰੋਨਾਵਾਇਰਸ ਦੇ ਕਾਰਨ ਆਮ ਲੋਕ ਹੋ ਰਹੇ ਹਨ ਖੱਜਲ ਖੁਆਰ, ਖ਼ਬਰ ਬਾਰੇ ਦੱਸੋ ਆਪਣੀ ਰਾਏ।