18 ਮਈ ਤੋਂ ਦੁਬਾਰਾ ਖੁੱਲ੍ਹਣ ਜਾ ਰਹੇ ਹਨ ਇਟਲੀ ਦੇ ਗਿਰਜਾਘਰ ਅਤੇ ਸਾਰੇ ਧਾਰਮਿਕ ਅਸਥਾਨ

Thursday, May 14, 2020 - 06:33 PM (IST)

ਰੋਮ/ਇਟਲੀ (ਦਲਵੀਰ ਕੈਂਥ): ਦੁਨੀਆ ਭਰ ਵਿਚ ਆਇਆ ਕੋਵਿਡ-19 ਦੀ ਤਬਾਹੀ ਦਾ ਤੂਫਾਨ, ਜਿਸ ਨੇ ਲੋਕਾਂ ਦੇ ਜੀਵਨ ਨੂੰ ਤਹਿਸ ਨਹਿਸ ਹੀ ਨਹੀ ਕੀਤਾ ਸਗੋਂ ਬਦਲ ਕੇ ਰੱਖ ਦਿੱਤਾ ਹੈ। ਇਸ ਤਬਦੀਲੀ ਦੇ ਵਿਚ ਜਿੱਥੇ ਸਰਕਾਰੀ ਤੰਤਰ ਤੇ ਲੋਕਾਂ ਦਾ ਜਨਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਇਸ ਤਬਦੀਲੀ ਨਾਲ ਰੱਬ ਦੇ ਘਰ ਮੰਨੇ ਜਾਂਦੇ ਧਾਰਮਿਕ ਅਸਥਾਨ ਵੀ ਨਹੀ ਬਚ ਸਕੇ। ਕੋਵਿਡ-19 ਦੀ ਤਬਾਹੀ ਤੋ ਬਚਣ ਦੇ ਲਈ ਇਟਲੀ ਭਰ ਵਿਚ ਮਾਰਚ ਮਹੀਨੇ ਤੋਂ ਸਾਰੇ ਧਾਰਮਿਕ ਅਸਥਾਨ ਜਗਿਆਸੂ ਸੰਗਤਾਂ ਲਈ ਬੰਦ ਹਨ। ਇਹ ਉਹੀ  ਧਾਰਮਿਕ ਅਸਥਾਨ ਹਨ ਜਦੋਂ ਸੰਗਤਾਂ ਨੂੰ ਕੋਈ ਮੁਸੀਬਤ ਬਣਦੀ ਤਾਂ ਹੱਲ ਕਰਨ ਲਈ ਜਿੱਥੇ ਅਰਦਾਸਾਂ ਦੁਆਵਾਂ ਹੁੰਦੀਆ ਸਨ ਪਰ ਇਸ ਸਦੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਜਦੋਂ ਇਟਲੀ 'ਤੇ ਕੋਰੋਨਾ ਦੀ ਮੁਸੀਬਤ ਬਣੀ ਤਾਂ ਇਹ ਧਾਰਮਿਕ ਅਸਥਾਨ ਬੰਦ ਵਾਂਗ ਹੋ ਗਏ।

ਅਜਿਹੇ ਹਲਾਤਾਂ ਵਿਚ ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਹੀ ਜਿਆਦਾ ਬੇਵਸ ਅਤੇ ਲਾਚਾਰ ਸਮਝਿਆ ਜਿਹੜੇ ਕਿ ਰੱਬ ਦੀ ਹੋਂਦ ਨੂੰ ਮੰਨਦੇ ਹਨ। ਇਟਲੀ ਸਰਕਾਰ ਨੇ ਇਹਨਾਂ ਸਰਧਾਲੂਆਂ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਹੀ ਆਉਣ ਵਾਲੀ 18 ਮਈ ਤੋਂ ਗਿਰਜਾਘਰਾਂ ਅਤੇ  ਇਟਲੀ ਦੇ ਹੋਰ ਕਈ ਧਾਰਮਿਕ ਅਸਥਾਨਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਲਿਆ ਹੈ। ਜਿੱਥੇ ਇਨਾਂ ਗਿਰਜਾਘਰਾਂ ਵਿਚ ਫਿਰ ਰੋਣਕ ਪਰਤੇਗੀ ਉਥੇ ਹੀ ਲੋਕਾਂ ਦੀ ਸੁਰਖਿਆ ਨੂੰ ਦੇਖਦੇ ਹੋਏ ਕੋਵਿਡ-19 ਦੀਆ ਉਹ ਸਾਰੀਆਂ ਹਦਾਇਤਾਂ ਲਾਗੂ ਰਹਿਣਗੀਆ ਜੋ ਇਟਲੀ ਸਰਕਾਰ ਵਲੋਂ ਲੋਕਹਿੱਤ ਲਈ ਜਾਰੀ ਕੀਤੀਆਂ ਗਈਆਂ ਹਨ।

ਪੜ੍ਹੋ ਇਹ ਅਹਿਮ ਖਬਰ- ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸਭਿਆਚਾਰ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ

ਜ਼ਿਕਰਯੋਗ ਹੈ ਕਿ ਕੋਵਿਡ-19 ਨੇ ਇਟਲੀ ਦੇ ਹਜਾਰਾਂ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਹੈ। ਕੋਵਿਡ-19 ਦੇ ਜਹਿਰੀਲੇ ਪ੍ਰਭਾਵ ਕਾਰਨ ਹੀ ਇਟਲੀ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਜਨਮਦਰ ਗਿਰਾਵਟ ਵੱਲ ਹੈ। ਬੇਸ਼ੱਕ ਜਲਦ ਇਟਲੀ ਸਰਕਾਰ, ਸਿਹਤ ਵਿਭਾਗ, ਸਿਵਲ ਸੁਰੱਖਿਆ ਵਿਭਾਗ ਇਟਲੀ ਵਾਸੀਆਂ ਨੂੰ ਕੋਵਿਡ-19 ਤੋਂ ਆਜ਼ਾਦ ਕਰਵਾ ਦੇਣਗੇ ਪਰ ਇਸ ਦੀਆਂ ਪੈੜਾਂ ਦੇ ਨਿਸ਼ਾਨ ਲੋਕਾਂ ਨੂੰ ਲੰਬਾ ਸਮਾਂ ਦਿਸਦੇ ਰਹਿਣਗੇ।


Vandana

Content Editor

Related News