ਇਟਲੀ : ਗੈਰ-ਕਾਨੂੰਨੀ ਨਸ਼ੇ ਪੀਣ ''ਚ ਨਾਬਾਲਗ ਬੱਚਿਆਂ ਦੀ ਗਿਣਤੀ ਹੋਈ ਦੁੱਗਣੀ

11/10/2020 4:59:57 PM

ਰੋਮ (ਦਲਵੀਰ ਕੈਂਥ): ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਕਿ ਨਸ਼ਿਆਂ ਦੀ ਵਰਤੋਂ ਨਾ ਹੁੰਦੀ ਹੋਵੇ। ਇਹਨਾਂ ਵੱਖ-ਵੱਖ ਕਿਸਮ ਦੇ ਨਸ਼ਿਆਂ ਕਾਰਨ ਹੀ ਦੁਨੀਆ ਭਰ ਵਿੱਚ ਕਰੀਬ 11.8 ਮਿਲੀਅਨ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਹਨਾਂ ਮੌਤ ਦੇ ਅੰਕੜਿਆਂ ਵਿੱਚ ਇੱਕ ਹੋਰ ਹੈਰਾਨੀ ਵਾਲੀ ਇਹ ਹੈ ਕਿ 350.000 ਲੋਕਾਂ ਦੀ ਮੌਤ ਦਾ ਕਾਰਨ ਨਸ਼ਿਆਂ ਦੀ ਓਵਰ ਡੋਜ਼ ਹੈ ਜਦੋਂ ਕਿ ਸ਼ਰਾਬ ਕਾਰਨ 185.000 ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਰਹੇ ਹਨ।ਨਸ਼ਿਆਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕੈਂਸਰ ਨਾਲ ਮਰਨ ਵਾਲੇ ਲੋਕਾਂ ਤੋਂ ਵੱਧ ਹੈ।

PunjabKesari

ਨਸ਼ਿਆਂ ਦਾ ਮਕੜੀ ਜਾਲ ਯੂਰਪ ਵਿੱਚ ਵੀ ਪੂਰੇ ਜੋਬਨ ਉੱਤੇ ਹੈ। ਇਟਲੀ ਵਿੱਚ ਪਿਛਲੇ 5 ਸਾਲਾਂ ਦੌਰਾਨ ਗੈਰ-ਕਾਨੂੰਨੀ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਜਿਹਨਾਂ ਵਿੱਚ ਨਾਬਾਲਗ ਨੌਜਵਾਨ ਵਰਗ ਦੀ ਗਿਣਤੀ ਵਧੇਰੇ ਹੈ। ਜਿਸ ਤਰ੍ਹਾਂ ਇਟਲੀ ਵਿੱਚ ਵਿਦੇਸ਼ੀਆਂ ਦਾ ਵਾਧਾ ਹੋਇਆ ਹੈ ਉਸੇ ਤਰ੍ਹਾਂ ਗੈਰ-ਕਾਨੂੰਨੀ ਨਸ਼ਿਆਂ ਦਾ ਵਾਧਾ ਮੰਨਿਆ ਜਾ ਰਿਹਾ ਹੈ।ਇਸ ਗੱਲ ਦਾ ਖੁਲਾਸਾ ਐਫ਼ ਆਈ ਸੀ ਟੀ ਦੇ ਆਗੂ ਲੁਚਾਨੋ ਸਕੂਈਲਾਚੀ ਇਟਾਲੀਅਨ ਫੈਡਰੇਸ਼ਨ ਆਫ਼ ਮੈਡੀਕਲ ਕਮਿਊਨਿਟੀ ਨੇ ਕਰਦਿਆਂ ਕਿਹਾ ਕਿ ਉਹਨਾਂ ਕੋਲ ਪਿਛਲੇ 5 ਸਾਲਾਂ ਵਿੱਚ ਨਸ਼ਿਆਂ ਦੀ ਆਦਤ ਨਾਲ ਜੂਝ ਰਹੇ ਨਾਬਾਲਗ ਬੱਚਿਆਂ ਵਿੱਚ ਹੈਰਾਨੀਜਨਕ ਵਾਧਾ ਹੈ। ਇਹ ਬੱਚੇ ਜਿਹਨਾਂ ਦੀ ਉਮਰ 11 ਸਾਲ ਤੋਂ 14 ਸਾਲ ਵਿਚਕਾਰ ਹੈ ਉਹਨਾਂ ਦੇ ਮਾਪਿਆਂ ਦੇ ਬੱਚਿਆਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਬਾਹਰ ਕੱਢਣ ਲਈ ਲਗਾਤਾਰ ਫੋਨ ਆ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਚਿੰਤਾ ਦੀ ਖ਼ਬਰ, ਇਟਲੀ 'ਚ 25 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ

ਯੂਰਪ ਭਰ ਵਿੱਚ ਜਿੱਥੇ ਕੋਕੀਨ ਵਰਤਣ ਵਾਲਿਆਂ ਦੀ ਗਿਣਤੀ ਘਟੀ ਹੈ ਉੱਥੇ ਹੀ ਭੰਗ ਪੀਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਟਲੀ ਵਿੱਚ ਸਿਗਰਟਨੋਸ਼ੀ ਜਿਵੇਂ ਬੀਬੀਆਂ ਅਤੇ ਮਰਦਾਂ ਵਿੱਚ ਆਮ ਹੈ। ਉਵੇਂ ਹੀ ਗੈਰ-ਕਾਨੂੰਨੀ ਨਸ਼ਿਆਂ ਵੱਲ ਵੀ ਨੌਜਵਾਨਾਂ ਦਾ ਰੁਝਾਨ ਵੱਧ ਰਿਹਾ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ।ਯੂਰਪ ਭਰ ਵਿੱਚ ਨਸ਼ਿਆਂ ਦੀ ਓਵਰ ਡੋਜ਼ ਨਾਲ ਸੰਨ 2017 ਵਿੱਚ ਕਰੀਬ 9400 ਲੋਕਾਂ ਦੀ ਜੀਵਨ ਲੀਲਾ ਸਮਾਪਤ ਹੋਈ ਹੈ।ਪਹਿਲਾਂ ਇਟਲੀ ਵਿੱਚ ਨਸ਼ਿਆਂ ਦਾ ਵਧੇਰੇ ਸੇਵਨ ਕਰਨ ਵਾਲਿਆਂ ਵਿਚ 40 ਤੋਂ 65 ਸਾਲ ਦੀ ਉਮਰ ਵਾਲੇ ਵਧੇਰੇ ਲੋਕ ਸਨ ਪਰ ਅਫ਼ਸੋਸ ਹੁਣ ਇਹ ਆਦਤ ਬੱਚਿਆਂ ਵਿੱਚ ਆਉਣ ਨਾਲ ਇਟਲੀ ਦੀ ਜਵਾਨੀ ਨੁੰ ਖਤਰੇ ਵਿੱਚ ਮੰਨਿਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਅਹੁਦਾ ਛੱਡਦੇ ਹੀ ਜਾ ਸਕਦੇ ਹਨ ਜੇਲ੍ਹ


Vandana

Content Editor

Related News