ਕੋਰੋਨਾ ਕਹਿਰ : 175 ਬੰਗਲਾਦੇਸ਼ੀ ਯਾਤਰੀਆਂ ਨੂੰ ਇਟਲੀ ''ਚ ਉਤਰਨ ਦੀ ਨਹੀਂ ਮਿਲੀ ਇਜਾਜ਼ਤ

07/09/2020 3:38:25 PM

ਰੋਮ (ਭਾਸ਼ਾ): ਇਟਲੀ ਵਿਚ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਦੋਹਾ ਤੋਂ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਲੈਕੇ ਆਏ 2 ਜਹਾਜ਼ਾਂ ਤੋਂ 175 ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਥਾਨਕ ਸਿਹਤ ਅਧਿਕਾਰੀ ਅਲੇਸਿਓ ਡੀ ਅਮਾਟੋ ਨੇ ਦੱਸਿਆ ਕਿ ਰਾਜਧਾਨੀ ਰੋਮ ਦੇ ਫਿਊਮਿਸਿਨੋ ਹਵਾਈ ਅੱਡੇ 'ਤੇ ਬੁੱਧਵਾਰ ਨੂੰ 135 ਬੰਗਲਾਦੇਸ਼ੀ ਨਾਗਰਿਕਾਂ ਨੂੰ ਜਹਾਜ਼ ਤੋਂ ਉਤਰਨ ਤੋਂ ਮਨਾ ਕਰ ਦਿੱਤਾ ਗਿਆ।ਸਿਰਫ ਇਕ ਗਰਭਵਤੀ ਬੀਬੀ ਨੂੰ ਛੱਡ ਕੇ ਸਾਰੇ ਯਾਤਰੀਆਂ ਨੂੰ ਦੋਹਾ ਵਾਪਸ ਭੇਜ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 240,000 ਦੇ ਪਾਰ

ਬੀਬੀ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਦਕਿ ਬਾਕੀ ਯਾਤਰੀਆਂ ਦੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ। ਰੋਮ ਵਿਚ ਬੰਗਲਾਦੇਸ਼ੀ ਭਾਈਚਾਰੇ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਆਉਣ ਦੇ ਕਾਰਨ ਇਟਲੀ ਨੇ ਮੰਗਲਵਾਰ ਨੂੰ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ।ਇਸ ਦੇ ਇਲਾਵਾ ਮਿਲਾਨ ਦੇ ਮਾਲਪੇਰਸਾ ਹਵਾਈ ਅੱਡੇ 'ਤੇ ਕਤਰੀ ਏਅਰਵੇਜ਼ ਦੀ ਉਡਾਣ ਜ਼ਰੀਏ 40 ਬੰਗਲਾਦੇਸ਼ੀ ਯਾਤਰੀਆਂ ਨੂੰ ਬੁੱਧਵਾਰ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਨੂੰ ਵੀ ਉਸੇ ਜਹਾਜ਼ ਤੋਂ ਦੋਹਾ ਵਾਪਸ ਭੇਜ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 19 ਸਾਲਾ ਦਲਵੀਰ ਕੌਰ ਨੇ ਵਿੱਦਿਆ ਦੇ ਖੇਤਰ 'ਚ ਮਾਰੀਆਂ ਮੱਲਾਂ


Vandana

Content Editor

Related News