ਇਟਲੀ ''ਚ ਵਿਸਾਖੀ ਮੌਕੇ ਕਰਵਾਏ ਪੰਜਾਬ ਸੱਭਿਆਚਾਰ ਨਾਚ ਭੰਗੜੇ ਦੇ ਮੁਕਾਬਲੇ

4/18/2019 2:00:46 AM

ਮਿਲਾਨ ਇਟਲੀ,(ਸਾਬੀ ਚੀਨੀਆ) : ਭੰਗੜਾ ਬੁਆਇਜ਼ ਐਂਡ ਗਰਲਜ਼ ਗਰੁੱਪ ਇਟਲੀ ਦੁਆਰਾ ਵਿਸਾਖੀ ਦੇ ਤਿਉਹਾਰ ਮੌਕੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਲੋਕ ਨਾਚ ਭੰਗੜੇ ਦੇ ਮੁਕਾਬਲੇ ਕਰਵਾਏ ਗਏ।ਪਾਦੋਵਾ ਸ਼ਹਿਰ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ 'ਚ ਪੰਜਾਬੀ ਭੰਗੜਾ ਕਲਾਕਾਰਾਂ ਦੇ ਨਾਲ ਨਾਲ ਭੰਗੜੇ ਨੂੰ ਅਪਣਾ 
ਚੁੱਕੇ ਇਟਾਲੀਅਨ ਭੰਗੜਚੀਆਂ ਨੇ ਵੀ ਸ਼ਿਰਕਤ ਕਰਕੇ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਇਸ ਪ੍ਰਤੀਯੋਗਤਾ 'ਚ ਸਥਾਨ ਹਾਸਿਲ ਕੀਤੇ। ਇਨਾਂ ਮੁਕਾਬਲਿਆਂ ਦੇ ਪ੍ਰਬੰਧਕ ਅੰਤਰਰਾਸ਼ਟਰੀ ਭੰਗੜਾ ਕੋਚ ਵਰਿੰਦਰਦੀਪ ਸਿੰਘ ਰਵੀ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜੀਆਂ ਦੇ ਮੁਕਾਬਲੇ 'ਚ ਅਜੇ ਅਤੇ ਉਸਦਾ ਸਾਥੀ ਪਹਿਲੇ ਸਥਾਨ 'ਤੇ ਰਹੇ, ਆਨਾ ਤੇ ਮੀਕੇਲਾ ਦੀ ਜੋੜੀ ਦੂਜੇ ਸਥਾਨ 'ਤੇ ਅਤੇ ਗੁਰਕੀਰਤ ਤੇ ਅਲੀਸਾ ਤੀਜੇ ਸਥਾਨ 'ਤੇ ਰਹੇ।

PunjabKesari

ਲੜਕੀਆਂ ਦੇ ਸਿੰਗਲ ਵਰਗ 'ਚ ਇਟਾਲੀਅਨ ਭੰਗੜਚੀ ਆਨਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦ ਕਿ ਮਰਤੀਨਾ ਦੂਜੇ ਸਥਾਨ 'ਤੇ ਰਹੀ।ਇਸੇ ਪ੍ਰਕਾਰ ਲੜਕਿਆਂ ਦੇ ਸਿੰਗਲ ਵਰਗ 'ਚ ਨਿਰਭੈ ਸਿੰਘ ਫਸਟ, ਗੁਰਦੀਪ ਸਿੰਘ ਬਿੱਲਾ ਸੈਕਿੰਡ ਅਤੇ ਚਰਨਜੀਤ ਸਿੰਘ ਚੰਨਾਂ ਥਰਡ ਪੁਜੀਸ਼ਨ ਤੇ ਰਹੇ। ਮੁਕਾਬਲਿਆਂ ਦੌਰਾਨ ਜੱਜ ਦੀ ਭੁਮਿਕਾ ਅੰਤਰਰਾਸ਼ਟਰੀ ਭੰਗੜਚੀ ਸਰਬਜੀਤ ਸਿੰਘ ਬਾਜਵਾ ਨਾਰਵੇ,ਬਲਜਿੰਦਰ ਸਿੰਘ ਯੂ. ਕੇ. ਅਤੇ ਕੁਲਬੀਰ ਸਿੰਘ ਯੂ. ਕੇ. ਨੇ ਨਿਭਾਈ।ਜੇਤੂਆਂ ਨੂੰ ਨਕਦ ਇਨਾਮ ਤੇ ਦਿਲ ਖਿੱਚਵੇਂ ਯਾਦਗਾਰੀ ਸਨਮਾਨ ਚਿੰਨ੍ਹ ਤੇ ਪ੍ਰਸੰਸਾਂ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।