ਇਟਲੀ : ਗੁਰਮਤਿ ਕੈਂਪ ''ਚ 150 ਦੇ ਕਰੀਬ ਬੱਚੇ ਲੈ ਰਹੇ ਹਨ ਕੀਰਤਨ ਅਤੇ ਗੁਰਬਾਣੀ ਦੀ ਸੰਥਿਆ
Thursday, Jul 29, 2021 - 12:10 PM (IST)
ਰੋਮ(ਕੈਂਥ): ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਸਾਹਿਬ ਪਾਸੀਆਨੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਗਿਆ ਕਿ ਇਹ ਕੈਂਪ ਤਕਰੀਬਨ ਇੱਕ ਮਹੀਨੇ ਤੋਂ ਚੱਲ ਰਿਹਾ ਹੈ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ, ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਅਤੇ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਭਾਈ ਸਤਿੰਦਰ ਸਿੰਘ ਬਾਜਵਾ ਪ੍ਰਧਾਨ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਨੇ ਹੋਰ ਵੀ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੇ ਇਸ ਤਰ੍ਹਾਂ ਦੇ ਕੈਂਪ ਹਰ ਗੁਰੂ ਘਰ ਵਿੱਚ ਲਗਾਉਣੇ ਚਾਹੀਦੇ ਹਨ, ਤਾਂ ਜੋ ਸਾਡੇ ਬੱਚੇ ਆਪਣੇ ਧਰਮ ਅਤੇ ਵਿਰਸੇ ਨਾਲ ਜੁੜ ਸਕਣ।
ਪੜ੍ਹੋ ਇਹ ਅਹਿਮ ਖਬਰ-ਪਾਕਿਸਤਾਨ 'ਚ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੇ ਬਾਅਦ ਬੇਰਹਿਮੀ ਨਾਲ ਕਤਲ
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਪੜ੍ਹਾ ਰਹੇ ਮੈਂਬਰ ਬੀਬੀ ਸੰਦੀਪ ਕੌਰ, ਦਲਬੀਰ ਕੌਰ, ਕਮਲਜੀਤ ਕੌਰ, ਹਰਜੀਤ ਕੌਰ, ਹਰਜਿੰਦਰ ਕੌਰ, ਹਰਜੀਤ ਕੌਰ, ਕਰਮਜੀਤ ਕੌਰ,ਸਿਮਰਨਜੀਤ ਕੌਰ, ਸੁਖਵੀਰ ਕੌਰ, ਜਸਪ੍ਰੀਤ ਕੌਰ ਅਤੇ ਭਾਈ ਮਲਕੀਤ ਸਿੰਘ, ਜਗਜੀਤ ਸਿੰਘ, ਬਾਬਾ ਸਵਰਨਜੀਤ ਸਿੰਘ ਜੋ ਕੀਰਤਨ ਅਤੇ ਗੁਰਬਾਣੀ ਦੀ ਸੰਥਿਆ ਦੇ ਰਹੇ ਹਨ ਅਤੇ ਭਾਈ ਪਾਲ ਸਿੰਘ, ਭਾਈ ਅਮਰੀਕ ਸਿੰਘ ਜੋ ਘਰਾਂ ਵਿੱਚੋੰ ਬੱਚਿਆਂ ਨੂੰ ਲਿਆਉਣ ਲਈ ਅਤੇ ਛੱਡਣ ਦੀ ਸੇਵਾ ਕਰ ਰਹੇ ਹਨ।ਹੋਰ ਬੇਅੰਤ ਸੰਗਤਾਂ ਜੋ ਲੰਗਰ ਬਣਾਉਣ ਦੀ ਸੇਵਾ ਕਰ ਰਹੀਆਂ ਹਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 150 ਦੇ ਕਰੀਬ ਬੱਚੇ ਆ ਰਹੇ ਹਨ ਅਤੇ ਕੈਂਪ ਦੀ ਸਮਾਪਤੀ 1 ਅਗਸਤ ਨੂੰ ਕੀਤੀ ਜਾਵੇਗੀ।