ਇਟਲੀ ''ਚ ਬਾਬਾ ਮਾਝਾ ਤੇ ਬਾਬਾ ਹਜਾਰਾ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਏ ਗਏ

10/04/2018 10:18:20 AM

ਰੋਮ/ਇਟਲੀ (ਕੈਂਥ) — ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਕਰਮ ਸਿੰਘ ਜੀ (ਹੋਤੀ ਮਰਦਾਨ ਵਾਲੇ) ਬਾਬਾ ਮਾਝਾ ਸਿੰਘ ਜੀ ਅਤੇ ਬਾਬਾ ਹਜਾਰਾ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ 28-29 ਅਤੇ 30 ਸਤੰਬਰ ਨੂੰ ਕਰਵਾਏ ਗਏ। ਇਸ ਦੌਰਾਨ 28-29 ਸਤੰਬਰ ਸ਼ਾਮ ਅਤੇ 30 ਸਤੰਬਰ ਦਿਨ ਐਤਵਾਰ ਸਵੇਰ ਨੂੰ ਵਿਸ਼ੇਸ਼ ਦੀਵਾਨ ਸਜਾਏ ਗਏ। ਦੀਵਾਨਾ ਵਿਚ ਪੰਜਾਬ ਦੀ ਧਰਤੀ ਤੋਂੋ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਤਿੰਦਰਵੀਰ ਸਿੰਘ ਜੀ ਦੇ ਜੱਥੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਦੀਵਾਨਾ ਦੀ ਸਮਾਮਤੀ 'ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂੋ ਭਾਈ ਸਤਿੰਦਰਵੀਰ ਸਿੰਘ ਜੀ ਦੇ ਜੱਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

PunjabKesari

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਭਾਈ ਸੁਰਿੰਦਰ ਸਿੰਘ ਪਿਰੋਜ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ ਬਗਵਾਨਪੁਰ, ਨਿਸ਼ਾਨ ਸਿੰਘ ਮਿਆਣੀ, ਮਲਕੀਤ ਸਿੰਘ, ਬਲਜੀਤ ਸਿੰਘ ਹਰਿਆਣਾ, ਕਰਨੈਲ ਸਿੰਘ ਘੋੜੇਵਾਨ, ਜਤਿੰਦਰ ਸਿੰਘ ਕੈਰੋ, ਕਰਨਵੀਰ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਨੌਜਵਾਨ ਸਭਾ ਬੋਰਗੋ ਦੇ ਸਮੂਹ ਮੈਂਬ ਤੋਂੋ ਇਲਾਵਾ ਇਟਲੀ ਦੀਆ ਸੰਗਤਾਂ ਨੇ ਭਾਰੀ ਗਿਣਤੀ ਵਿਚ ਦੀਵਾਨਾ ਵਿਚ ਸ਼ਮੂਲੀਅਤ ਕੀਤੀ, ਜਿਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Related News