ਮਿਸਾਲ ਬਣਿਆ ਬਜ਼ੁਰਗ, 96 ਸਾਲ ਦੀ ਉਮਰ ''ਚ ਕੀਤੀ ਗ੍ਰੈਜੁਏਸ਼ਨ

Wednesday, Aug 05, 2020 - 06:25 PM (IST)

ਮਿਸਾਲ ਬਣਿਆ ਬਜ਼ੁਰਗ, 96 ਸਾਲ ਦੀ ਉਮਰ ''ਚ ਕੀਤੀ ਗ੍ਰੈਜੁਏਸ਼ਨ

ਰੋਮ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸਫਲਤਾ ਲਈ ਜਨੂੰਨ ਹੋਣਾ ਜ਼ਰੂਰੀ ਹੈ। ਇਸ ਮਾਮਲੇ ਵਿਚ ਉਮਰ ਕਦੇ ਵੀ ਰੁਕਾਵਟ ਨਹੀਂ ਬਣ ਸਕਦੀ। ਇਸ ਗੱਲ ਨੂੰ ਇਟਲੀ ਦੇ ਇਕ ਬਜ਼ੁਰਗ ਸ਼ਖਸ ਨੇ ਸੱਚ ਸਾਬਤ ਕਰ ਦਿਖਾਇਆ ਹੈ। ਇਟਲੀ ਵਿਚ ਰਹਿਣ ਵਾਲੇ ਗਿਉਸੇਪੇ ਪਟੇਰਨੋ ਨੇ ਜੀਵਨ ਵਿਚ ਕਈ ਪ੍ਰੀਖਿਆਵਾਂ ਦਿੱਤੀਆਂ। ਬਚਪਨ ਦੀ ਗਰੀਬੀ, ਯੁੱਧ ਅਤੇ ਹਾਲ ਹੀ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰਨ ਦੇ ਬਾਅਦ ਉਹਨਾਂ ਨੇ ਇਕ ਹੋਰ ਪ੍ਰੀਖਿਆ ਪਾਸ ਕੀਤੀ ਹੈ। 96 ਸਾਲ ਦੀ ਉਮਰ ਵਿਚ ਗ੍ਰੈਜੁਏਸ਼ਨ ਦੀ ਪ੍ਰੀਖਿਆ ਪਾਸ ਕਰਨ ਦੇ ਬਾਅਦ ਹੁਣ ਉਹ ਇਟਲੀ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਸਭ ਤੋਂ ਬਜ਼ੁਰਗ ਸ਼ਖਸ ਬਣ ਗਏ ਹਨ। 

PunjabKesari

ਇਸੇ ਹਫਤੇ ਸਾਬਕਾ ਰੇਲ ਕਰਮੀ ਨੇ ਆਪਣੇ ਡਿਪਲੋਮਾ ਅਤੇ ਇਟਾਲੀਅਨ ਵਿਦਿਆਰਥੀਆਂ ਨੂੰ ਗ੍ਰੈਜੁਏਟ ਹੋ ਜਾਣ ਦੇ ਬਾਅਦ ਦਿੱਤੇ ਜਾਣ ਵਾਲੇ ਰਵਾਇਤੀ ਵ੍ਰੈਥ ਐਵਾਰਡ ਨੂੰ ਹਾਸਲ ਕੀਤਾ। ਇਸ ਮੌਕੇ 'ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾ, ਟੀਚਰਾਂ ਅਤੇ ਕਰੀਬ 70 ਸਾਲ ਤੱਕ ਦੇ ਜੂਨੀਅਰ ਵਿਦਿਆਰਥੀਆਂ ਨੇ ਉਹਨਾਂ ਦੀ ਤਾਰੀਫ ਕਰ ਕੇ ਹੌਂਸਲਾ ਵਧਾਇਆ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਇੰਨੀ ਦੇਰੀ ਨਾਲ ਗ੍ਰੈਜੁਏਸ਼ਨ ਕਰਨ 'ਤੇ ਉਹਨਾਂ ਨੂੰ ਕਿਹੋ ਜਿਹਾ ਲੱਗਾ। ਤਾਂ ਇਸ ਦੇ ਜਵਾਬ ਵਿਚ ਪਟੇਰਨੋ ਨੇ ਕਿਹਾ,''ਕਈ ਹੋਰ ਲੋਕਾਂ ਦੀ ਤਰ੍ਹਾਂ ਮੈਂ ਇਕ ਸਧਾਰਨ ਵਿਅਕਤੀ ਹਾਂ। ਉਮਰ ਦੇ ਮਾਮਲੇ ਵਿਚ ਮੈਂ ਬਾਰੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਪਰ ਮੈਂ ਇਸ ਲਈ ਅਜਿਹਾ ਨਹੀਂ ਕੀਤਾ।'' 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਵਧੇ ਕੋਰੋਨਾ ਮਾਮਲੇ, ਕਾਰੋਬਾਰ ਹੋਣਗੇ ਬੰਦ

ਉਹਨਾਂ ਨੇ ਪਲੇਰਮੋ ਯੂਨੀਵਰਸਿਟੀ ਵਿਚ ਇਤਿਹਾਸ ਅਤੇ ਦਰਸ਼ਨ ਸ਼ਾਸਤਰ ਵਿਚ ਡਿਗਰੀ ਦੇ ਲਈ ਦਾਖਲਾ ਲਿਆ ਸੀ। ਸ਼ੁਰੂ ਵਿਚ ਉਹਨਾਂ ਨੂੰ ਕਿਤਾਬਾਂ ਨਾਲ ਪਿਆਰ ਸੀ ਪਰ ਉਹਨਾਂ ਨੂੰ ਕਦੇ ਪੜ੍ਹਾਈ ਪੂਰੀ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਪਲੇਰਮੋ ਦੇ ਸਿਸਲੀ ਸ਼ਹਿਰ ਵਿਚ ਆਪਣੇ ਅਪਾਰਟਮੈਂਟ ਵਿਚ  ਰਹਿੰਦੇ ਹਨ ਪਰ ਆਪਣੀ ਉਮਰ ਕਾਰਨ ਕਦੀ-ਕਦਾਈ ਉੱਥੋਂ ਨਿਕਲਦੇ ਹਨ। ਉਹਨਾਂ ਨੇ ਕਿਹਾ,''ਮੈਂ ਸੋਚਿਆ ਕਿ ਪੜ੍ਹਾਈ ਪੂਰੀ ਕਰਨ ਦਾ ਮੌਕਾ ਜਾਂ ਤਾਂ ਹੁਣ ਹੈ ਜਾਂ ਕਦੇ ਨਹੀਂ। ਇਸ ਲਈ ਸਾਲ 2017 ਵਿਚ ਮੈਂ ਦਾਖਲਾ ਲੈਣ ਦਾ ਫੈਸਲਾ ਲਿਆ। ਮੈਂ ਸਮਝਦਾ ਹਾਂ ਕਿ 3 ਸਾਲ ਦੀ ਡਿਗਰੀ ਹਾਸਲ ਕਰਨ ਵਿਚ ਥੋੜ੍ਹੀ ਦੇਰ ਹੋ ਗਈ ਸੀ ਪਰ ਮੈਂ ਖੁਦ ਨੂੰ ਕਿਹਾ ਕਿ ਚਲੋ ਦੇਖਦੇ ਹਾਂ ਕੀ ਮੈਂ ਇਹ ਕਰ ਸਕਦਾ ਹਾਂ। ਯੂਨੀਵਰਸਿਟੀ ਨੇ ਚਾਂਸਲਰ ਫੇਬ੍ਰੀਜਿਓ ਨੇ ਕਲਾਸ ਵਿਚ ਪਹਿਲਾ ਸਥਾਨ ਹਾਸਲ ਕਰਨ ਅਤੇ ਗ੍ਰੈਜੁਏਸ਼ਨ ਪੂਰੀ ਕਰਨ 'ਤੇ ਉਹਨਾਂ ਨੂੰ ਵਧਾਈ ਦਿੱਤੀ।


author

Vandana

Content Editor

Related News