ਇਟਲੀ : ਆਲਪਸ ''ਚ ਸਕੀਇੰਗ ਕਰਨ ਪਹੁੰਚੇ ਲੋਕ, 3 ਦੀ ਮੌਤ

Monday, Dec 30, 2019 - 02:30 AM (IST)

ਇਟਲੀ : ਆਲਪਸ ''ਚ ਸਕੀਇੰਗ ਕਰਨ ਪਹੁੰਚੇ ਲੋਕ, 3 ਦੀ ਮੌਤ

ਰੋਮ - ਬਰਫਬਾਰੀ ਕਾਰਨ ਜਿੱਥੇ ਇਕ ਪਾਸੇ ਠੰਢ ਵਧ ਜਾਂਦੀ ਹੈ ਅਤੇ ਹੱਡੀਆਂ ਨੂੰ ਕੰਬਾਉਣ ਵਾਲੀ ਠੰਢ ਵੀ ਪੈਂਦੀ ਹੈ ਪਰ ਇਸ ਤੋਂ ਬਾਅਦ ਬਰਫਬਾਰੀ 'ਚ ਸਕੀਇੰਗ ਕਰਨ ਦਾ ਵੀ ਲੋਕ ਆਨੰਦ ਮਾਣਦੇ ਹਨ। ਪਹਾੜਾਂ 'ਤੇ ਲੋਕ ਜਾ ਕੇ ਸਕੀਇੰਗ ਕਰਦੇ ਹਨ। ਪਰ ਕਦੇ-ਕਦੇ ਪਹਾੜਾਂ 'ਤੇ ਲੈਂਡਸਲਾਈਡ (ਜ਼ਮੀਨ ਖਿਸਕਣ) ਦੀ ਵੀ ਘਟਨਾ ਦੇਖਣ ਨੂੰ ਮਿਲਦੀ ਹੈ ਅਤੇ ਇਸ 'ਚ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹੀ ਹੀ ਖਬਰ ਇਟਲੀ ਤੋਂ ਆਈ ਹੈ। ਇਟਲੀ ਦੇ ਆਪਲਸ ਦੇ ਵਾਲ ਸੇਨਾਲੇਸ 'ਚ ਸਕੀਇੰਗ ਦੌਰਾਨ ਲੈਂਡਸਲਾਈਡ 'ਚ ਇਕ ਮਹਿਲਾ ਅਤੇ 7 ਸਾਲ ਦੀਆਂ 2 ਬੱਚੀਆਂ ਦੀ ਮੌਤ ਹੋ ਗਈ। ਬੀ. ਬੀ. ਸੀ. ਨੇ ਇਤਾਲਵੀ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ 55 ਸਾਲਾ ਮਹਿਲਾ ਦੀ ਇਸ ਹਾਦਸੇ 'ਚ ਮੌਤ ਹੋਈ ਹੈ। ਨਾਲ ਹੀ ਮਰਨ ਵਾਲੀਆਂ 2 ਬੱਚੀਆਂ 'ਚੋਂ ਇਕ ਮਹਿਲਾ ਦੀ ਧੀ ਹੈ।

PunjabKesari

7,9000 ਫੁੱਟ ਦੀ ਉੱਚਾਈ 'ਤੇ ਕਰ ਰਹੇ ਸਨ ਸਕੀਇੰਗ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਤਿੰਨੋਂ ਆਸਟ੍ਰੀਆਈ ਸਰਹੱਦ ਨੇੜੇ ਦੱਖਣੀ ਟਾਇਰਾਲ 'ਚ ਵਾਲ ਸੇਨਾਲੇਸ 'ਚ 7,900 ਫੁੱਟ ਦੀ ਉੱਚਾਈ 'ਤੇ ਸਕੀਇੰਗ ਕਰ ਰਹੇ ਸਨ। ਇਸੇ ਦੌਰਾਨ ਲੈਂਡਸਲਾਈਡ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਤਿੰਨੋਂ ਲਾਪਤਾ ਹੋ ਗਏ। ਦੱਸ ਦਈਏ ਕਿ ਤਿੰਨੋਂ ਜਰਮਨੀ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਨੂੰ ਲੱਭਣ ਲਈ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। 70 ਵਰਕਰਾਂ ਅਤੇ 3 ਹੈਲੀਕਾਪਟਰਾਂ ਨੇ ਲਾਸ਼ਾਂ ਨੂੰ ਬਰਾਮਦ ਕੀਤਾ। ਰਿਪੋਰਟ 'ਚ ਅੱਗੇ ਇਹ ਵੀ ਆਖਿਆ ਕਿ 2 ਪੀੜਤਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦਕਿ ਇਕ ਬੱਚੀ ਨੂੰ ਏਅਰਲੀਫਟ ਕਰਕੇ ਹਸਪਤਾਲ ਲਿਆਂਦਾ ਗਿਆ ਹਾਲਾਂਕਿ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। ਇਸ ਠੰਢ ਦੇ ਮੌਸਮ 'ਚ ਆਲਪਸ 'ਤੇ ਕਈ ਵਾਰ ਲੈਂਡਸਲਾਈਡ ਦੀ ਘਟਨਾ ਦੇਖਣ ਨੂੰ ਮਿਲਿਆ ਹੈ।


author

Khushdeep Jassi

Content Editor

Related News