ਇਟਾਲੀਯਨ ਕੋਸਟ ਗਾਰਡ ਨੇ ਬਚਾਇਆ 4,000 ਤੋਂ ਜ਼ਿਆਦਾ ਪ੍ਰਵਾਸੀਆਂ ਨੂੰ

07/13/2017 5:41:54 PM

ਰੋਮ— ਰਾਹਤ ਅਤੇ ਬਚਾਅ ਸੰਗਠਨਾਂ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਬੀਤੇ 24 ਘੰਟਿਆਂ ਵਿਚ ਮੱਧ ਭੂਮੱਧ ਸਾਗਰੀ ਖੇਤਰ ਵਿਚ 4 ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ। ਇਸ ਤਰ੍ਹਾਂ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਇਟਲੀ ਪਹੁੰਚਣ ਵਾਲੇ ਲੋਕਾਂ ਦੀ ਸੰਖਿਆ ਵੱਧ ਕੇ 90 ਹਜ਼ਾਰ ਹੋ ਗਈ ਹੈ।
ਇਕ ਸਮਾਚਾਰ ਏਜੰਸੀ ਮੁਤਾਬਕ ਇਟਾਲੀਯਨ ਕੋਸਟ ਗਾਰਡ ਨੇ ਦੱਸਿਆ ਕਿ ਤਾਜ਼ਾ ਬਚਾਅ ਮੁਹਿੰਮ ਵੀਰਵਾਰ ਨੂੰ ਖਤਮ ਹੋ ਗਈ। ਇਟਲੀ ਦੇ ਸੈਨਿਕ ਅਤੇ ਯੂਰਪੀ ਸੰਘ ਦੇ ਇਕ ਮਿਸ਼ਨ ਨੇ ਕਿਸ਼ਤੀਆਂ ਦੁਆਰਾ ਕੁਲ 20 ਮੁਹਿੰਮਾਂ ਚਲਾਈਆਂ। ਇਸ ਮੁਹਿੰਮ ਵਿਚ ਖੇਤਰ ਵਿਚ ਕੰਮ ਰਹੇ ਐੱਨ. ਜੀ. ਓ. ਨੇ ਵੀ ਸਹਿਯੋਗ ਦਿੱਤਾ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਇਸ ਸਾਲ ਹੁਣ ਤੱਕ 90 ਹਜ਼ਾਰ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਟਲੀ ਦੀਆਂ ਬੰਦਰਗਾਹਾਂ 'ਤੇ ਲਿਜਾਇਆ ਗਿਆ ਹੈ। ਇਸ ਵਿਚ ਇਕ ਸਾਲ ਵਿਚ 20 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ।


Related News