ਇਟਲੀ ਵਿਚ ਅਪਰਾਧ ਦਾ ਰਾਜ ਕਾਇਮ ਕਰਨ ਵਾਲੇ 14 ਸੂਬਿਆਂ ਤੋਂ 41 ਲੋਕਾਂ ਨੂੰ ਪੁਲਸ ਨੇ ਪਾਈ ਨੱਥ
Sunday, Dec 17, 2023 - 05:45 AM (IST)
ਰੋਮ (ਦਲਵੀਰ ਕੈਂਥ): ਇਟਲੀ ਪੁਲਸ ਦੇਸ਼ ਵਿਚੋਂ ਅਪਰਾਧ ਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਦਿਨ-ਰਾਤ ਇਕ ਕਰ ਦੇਸ਼ ਦੇ ਕੋਨੇ-ਕੋਨੇ 'ਚੋ ਮਾਫ਼ੀਏ ਤੇ ਹੋਰ ਮੁਲਜ਼ਮਾਂ ਨੂੰ ਝੰਬਦੀ ਜਾ ਰਹੀ ਹੈ ਜਿਸ ਕਾਰਨ ਸਮਾਜ ਨੂੰ ਗੰਦਲਾ ਕਰਨ ਵਾਲੇ ਗਿਰੋਹਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ। ਇਸ ਸਾਲ ਪੁਲਸ ਨੇ ਬਹੁਤ ਹੀ ਮੁਸਤੈਦੀ ਨਾਲ ਮਾਫ਼ੀਏ ਦੇ ਅਨੇਕਾਂ ਦਿਗਜ਼ ਮੋਹਰੀਆਂ ਨੂੰ ਸਲਾਖਾਂ ਪਿੱਛੇ ਕਰਨ ਵਿਚ ਰਤਾ ਵੀ ਢਿੱਲ ਨਹੀਂ ਵਰਤੀ। ਦੇਸ਼ ਨੂੰ ਅਪਰਾਧ ਮੁਕਤ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫ਼ਲਤਾ ਉਂਦੋ ਹੋਰ ਮਿਲੀ ਜਦੋਂ ਪੁਲਸ ਦੇ ਦੇਸ਼ ਦੇ 14 ਸੂਬਿਆਂ ਤੋਂ 41 ਤੋਂ ਵੱਧ ਮੁਲਜ਼ਮਾਂ ਨੂੰ ਦਬੋਚਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਨੋਖ਼ੀ ਚੋਰੀ! ਰਾਤੋ-ਰਾਤ 'ਗਾਇਬ' ਹੋਇਆ Reliance Jio ਦਾ ਟਾਵਰ
ਇਟਲੀ ਪੁਲਸ ਨੇ ਕਿਹਾ ਕਿ ਇਹ ਗਿਰੋਹ ਦੇਸ਼ ਵਿਚ ਨਾਬਾਲਗ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਪਰਾਧ ਦੀ ਦਲ-ਦਲ ਵਿਚ ਧਕੇਲ ਰਹੇ ਸਨ। ਇਸ ਕਾਰਵਾਈ ਅਧੀਨ ਤਹਿਤ ਪੁਲਸ ਕੋਲ ਹਾਲੇ 74 ਹੋਰ ਲੋਕਾਂ ਦੀ ਸੂਚੀ ਵੀ ਹੈ ਜਿਸ ਨੂੰ ਜਾਂਚਿਆਂ ਜਾ ਰਿਹਾ ਹੈ। ਅਪਰਾਧ ਵਿਰੁੱਧ ਵਿੱਢੀ ਮੁਹਿੰਮ ਦੇਸ਼ ਵਿਚ 500 ਤੋਂ ਵੱਧ ਵਿਸ਼ੇਸ਼ ਪੁਲਸ ਅਧਿਕਾਰੀ ਚਲਾ ਰਹੇ ਸਨ ਜਿਨ੍ਹਾਂ ਨੇ ਦੇਸ਼ ਦੇ 14 ਪ੍ਰਾਤਾਂ ਦਾ ਚੱਪਾ-ਚੱਪਾ ਛਾਣ ਕੇ ਇਹ ਕੂੜਾ ਕੱਢਣ ਵਿਚ ਸਫ਼ਲਤਾ ਹਾਸਲ ਕੀਤੀ। ਇਹ ਖੁਲਾਸਾ ਇਟਲੀ ਦੇ ਗ੍ਰਹਿ ਮੰਤਰਾਲੇ ਨੇ ਵੀ ਰਾਜਧਾਨੀ ਰੋਮ ਵਿਖੇ ਕੀਤਾ। ਇਸ 41 ਮੈਂਬਰੀ ਫੜ੍ਹੇ ਗਿਰੋਹ ਜਿਨ੍ਹਾਂ ਵਿਚ 24 ਨਾਬਾਲਗ ਵੀ ਸ਼ਾਮਲ ਦੱਸੇ ਜਾ ਰਹੇ ਹਨ ਕੋਲੋਂ ਪੁਲਸ ਨੇ 12 ਕਿਲੋਗ੍ਰਾਮ ਨਸ਼ੀਲੇ ਪਦਾਰਥ, 10000 ਯੂਰੋ ਲੱਗਭਗ, ਬੰਦੂਕਾਂ, ਚਾਕੂ ਤੇ ਹੋਰ ਵੀ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਇਸ ਗਿਰੋਹ ਉੱਪਰ ਹਿੰਸਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਡਕੈਤੀ ਅਤੇ ਸੜਕਾਂ 'ਤੇ ਧੱਕੇਸ਼ਾਹੀ ਦੇ ਵੱਖ-ਵੱਖ ਦੋਸ਼ ਦਰਜ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼
ਇਸ ਸਾਲ ਸਤੰਬਰ ਵਿਚ ਇਟਲੀ ਸਰਕਾਰ ਨੇ ਅਖੌਤੀ ਬੇਬੀ ਗੈਂਗ ਤੇ ਸਿੰਕਜਾ ਕੱਸਿਆ ਸੀ। ਬੇਬੀ ਗੈਂਗ ਵੱਲ ਇਟਾਲੀਅਨ ਨੌਜਵਾਨ ਵਰਗ ਵੱਧਦਾ ਜਾ ਰਿਹਾ ਹੈ ਜਿਸ ਤਹਿਤ ਸਰਕਾਰ ਨੂੰ ਕਈ ਮਹੱਤਵਪੂਰਨ ਫੈਸਲੇ ਲੈਣੇ ਪੈ ਰਹੇ ਹਨ ।ਨਾਬਾਲਗ ਅਪਰਾਧੀਆਂ ਲਈ ਜੇਲ੍ਹ ਦੇ ਕਾਨੂੰਨ ਨੂੰ ਵੀ ਸਖ਼ਤ ਕੀਤਾ ਗਿਆ ਹੈ ਜਿਸ ਨਾਲ ਜਿਹੜੇ ਨਾਬਾਲਗ ਗੈਰ-ਕਾਨੂੰਨੀ ਹਥਿਆਰ ਰੱਖ ਰਹੇ ਹਨ ਉਨ੍ਹਾਂ ਉੱਪਰ ਕਾਰਵਾਈ ਨੂੰ ਸੁਖਾਲਾ ਕੀਤਾ ਗਿਆ। ਇਟਲੀ ਦੀ ਕੈਬਨਿਟ ਦੇ ਨਵੇਂ ਨਿਯਮਾਂ ਅਨੁਸਾਰ ਜਿਹੜੇ ਬੱਚੇ ਸਕੂਲ ਛੱਡ ਗਲਤ ਕਾਰਵਾਈਆਂ ਵਿੱਚ ਸ਼ਰੀਕ ਹੋ ਰਹੇ ਹਨ ਉਹਨਾਂ ਦੇ ਮਾਪਿਆਂ ਨੂੰ ਵੀ ਸਜ਼ਾ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8